23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨੌਜਵਾਨ ਪੀੜ੍ਹੀ ਗਲੈਮਰ ਦੀ ਦੁਨੀਆ ਛੱਡ ਕੇ ਗੁਰੂਆਂ ਦੇ ਵਿਰਸੇ ਨੂੰ ਅਪਣਾਵੇ- ਕਿ੍ਸ਼ਨ ਸਿੰਘ ਸਨੌਰ

Ad Position 21
No active advertisement
ਅਜੀਤ ਡੈਸਕ 05-11-2025
ਸਨੌਰ, 4 ਨਵੰਬਰ (ਮੋਹਨ ਸਿੰਘ ਭੱਟੀ)-ਸਥਾਨਕ ਸਰਕਾਰੀ ਨਵੋਦਿਆ ਸਕੂਲ ਫਤਹਿਪੁਰ ਰਾਜਪੂਤਾਂ ਵਿਖੇ ਸਵੇਰ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਲਈ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਲੈਕਚਰ ਕਰਵਾਇਆ ਗਿਆ | ਇਸ ਮੌਕੇ ਕਿ੍ਸ਼ਨ ਸਿੰਘ ਸਨੌਰ ਨੇ ਬਤੌਰ ਮੁੱਖ ਬੁਲਾਰੇ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਅਤੇ 'ਸਿੱਖ ਧਰਮ, ਇਸ ਦਾ ਲਾਸਾਨੀ ਵਿਰਸਾ, ਅਤੇ ਸਾਡੇ ਰੋਲ ਮਾਡਲ' ਵਿਸ਼ੇ 'ਤੇ ਵਿਦਿਆਰਥੀਆਂ ਨੂੰ ਗਹਿਰਾਈ ਨਾਲ ਸੰਬੋਧਨ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਜਿੰਦਰ ਸਿੰਘ ਅਤੇ ਸਮੂਹ ਅਧਿਆਪਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਕਿ੍ਸ਼ਨ ਸਿੰਘ ਸਨੌਰ ਨੇ ਕਿਹਾ ਕਿ ਸਿੱਖ ਧਰਮ ਸਿਰਫ਼ ਇਕ ਪੂਜਾ-ਪਾਠ ਦੀ ਵਿਧੀ ਨਹੀਂ, ਸਗੋਂ ਇਹ ਮਾਨਸਿਕ, ਸਮਾਜਿਕ ਅਤੇ ਧਾਰਮਿਕ ਗੁਲਾਮੀ ਵਿਰੁੱਧ ਇਕ ਸੰਪੂਰਨ ਕ੍ਰਾਂਤੀਕਾਰੀ ਲਹਿਰ ਹੈ | ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦੇ ਸਿਧਾਂਤ ਨੂੰ ਇਕ ਮੁਕੰਮਲ ਆਰਥਿਕ, ਅਧਿਆਤਮਿਕ ਤੇ ਸਮਾਜਿਕ ਮਾਡਲ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਸਾਡੇ ਸਭ ਤੋਂ ਪਹਿਲੇ ਅਤੇ ਸਦੀਵੀ ਰੋਲ ਮਾਡਲ ਸਾਡੇ ਦਸ ਗੁਰੂ ਸਾਹਿਬਾਨ ਤੇ ਸਾਡਾ ਸ਼ਬਦ-ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਨ੍ਹਾਂ ਦੀ ਕਸਵੱਟੀ 'ਤੇ ਹੀ ਸਾਨੂੰ ਹਰ ਯੁੱਗ ਵਿਚ ਆਪਣੇ ਨਵੇਂ ਆਗੂਆਂ ਨੂੰ ਪਰਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਨੇ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ' ਦਾ ਇਨਕਲਾਬੀ ਨਾਅਰਾ ਦੇ ਕੇ ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵ ਨੂੰ ਸਦਾ ਲਈ ਭਸਮ ਕਰ ਦਿੱਤਾ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮੁਰਦਾ ਹੋ ਚੁੱਕੀ ਕੌਮ ਵਿਚ ਨਵਾਂ ਜੋਸ਼ ਭਰ ਕੇ ਚਿੜੀਆਂ ਤੋਂ ਬਾਜ਼ ਬਣਾ ਦਿੱਤਾ ਅਤੇ ਸਾਨੂੰ 'ਸੰਤ-ਸਿਪਾਹੀ' ਦਾ ਵਿਲੱਖਣ ਸੰਕਲਪ ਦਿੱਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਹਰੀ ਸਿੰਘ ਨਲਵਾ, ਭਾਈ ਘਨੱਈਆ ਜੀ, ਭਾਈ ਕਾਨ੍ਹ ਸਿੰਘ ਨਾਭਾ ਅਤੇ ਸ਼ਹੀਦ ਭਗਤ ਸਿੰਘ ਵਰਗੇ ਇਤਿਹਾਸਕ ਨਾਇਕਾਂ ਨੂੰ ਆਪਣੇ ਅਸਲ ਰੋਲ ਮਾਡਲ ਮੰਨਣ ਲਈ ਪ੍ਰੇਰਿਤ ਕੀਤਾ | ਅਜੋਕੇ ਸਮੇਂ ਦੀਆਂ ਚੁਨੌਤੀਆਂ 'ਤੇ ਬੋਲਦਿਆਂ ਉਨ੍ਹਾਂ ਡੂੰਘੀ ਚਿੰਤਾ ਜ਼ਾਹਰ ਕੀਤੀ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ 'ਗਲੈਮਰ ਦੀ ਦੁਨੀਆਂ', ਨਸ਼ਿਆਂ, ਗੈਂਗਸਟਰਾਂ ਤੇ ਸੋਸ਼ਲ ਮੀਡੀਆ ਦੇ ਝੂਠੇ ਤੇ ਖੋਖਲੇ ਰੋਲ ਮਾਡਲਾਂ ਪਿੱਛੇ ਲੱਗ ਕੇ ਆਪਣੇ ਅਸਲ ਵਿਰਸੇ ਤੋਂ ਟੁੱਟ ਰਹੀ ਹੈ | ਅਖੀਰ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਗਲੈਮਰ ਦੀ ਦੁਨੀਆਂ ਤੋਂ ਬਚਣ ਲਈ ਗੁਰਬਾਣੀ ਦੀ ਵਿਚਾਰਧਾਰਾ ਨੂੰ ਅਪਣਾਉਣ ਅਤੇ ਆਪਣੇ ਅਮੀਰ ਵਿਰਸੇ ਨਾਲ ਜੁੜਨ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਜਿੰਦਰ ਸਿੰਘ ਨੇ ਕਿ੍ਸ਼ਨ ਸਿੰਘ ਸਨੌਰ ਦਾ ਇਸ ਸਾਰਥਿਕ ਅਤੇ ਪ੍ਰਭਾਵਸ਼ਾਲੀ ਲੈਕਚਰ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਭੇਟ ਕੀਤਾ | ਸਮਾਗਮ ਵਿਚ ਅਮਰਿੰਦਰ ਸਿੰਘ ਡਾਇਰੈਕਟਰ ਐੱਮ. ਪੀ. ਸੀ. ਐੱਸ. ਸਨੌਰ, ਲਖਵਿੰਦਰ ਸਿੰਘ ਪ੍ਰਧਾਨ ਆਲ ਸਕੂਲ ਟਰਾਂਸਪੋਰਟ ਯੂਨੀਅਨ ਜ਼ਿਲ੍ਹਾ ਪਟਿਆਲਾ, ਸਾਹਿਬਜੀਤ ਸਿੰਘ ਸਮੂਹ ਸਕੂਲ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਦਾ ਅਸਤੀਫ਼ਾ ਜਨਤਕ ਨਾ ਹੋਣ ਵਿਰੁੱਧ ਦਰਜਨ ਭਰ ਕੌਂਸਲਰਾਂ ਵਲੋਂ ਸਮੂਹਿਕ ਅਸਤੀਫ਼ਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੰਬੰਧੀ ਕੇਂਦਰ ਸਰਕਾਰ ਦਾ ਫ਼ੈਸਲਾ ਪੰਜਾਬੀਆਂ ਦੇ ਹੱਕਾਂ 'ਤੇ ਡਾਕਾ- ਹਰਿੰਦਰ ਪਾਲ ਸਿੰਘ ਚੰਦੂਮਾਜਰਾ...
Ad Position 24