ਲੜਕੀਆਂ ਦੇ ਗਤਕੇ ਮੁਕਾਬਲੇ ਕਰਵਾਏ
ਪਟਿਆਲਾ, 22 ਅਗਸਤ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਅਗਵਾਈ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.
ਪਟਿਆਲਾ, 22 ਅਗਸਤ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਅਗਵਾਈ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/19 ਲੜਕੀਆਂ ਦੇ ਗਤਕੇ ਦੇ ਮੁਕਾਬਲੇ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਉਚੇਰੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਅੰਡਰ 14 ਦੇ ਮੁਕਾਬਲਿਆਂ ਵਿਚ ਘਨੌਰ ਜ਼ੋਨ ਨੇ ਪਹਿਲਾ, ਨਾਭਾ ਜ਼ੋਨ ਨੇ ਦੂਜਾ ਤੇ ਪਟਿਆਲਾ ਜ਼ੋਨ-2 ਨੇ ਤੀਸਰਾ, ਅੰਡਰ-19 ਦੇ ਮੁਕਾਬਲਿਆਂ ਵਿਚ ਘਨੌਰ ਜ਼ੋਨ ਨੇ ਪਹਿਲਾ, ਰਾਜਪੁਰਾ ਜ਼ੋਨ ਨੇ ਦੂਸਰਾ, ਪਟਿਆਲਾ ਜ਼ੋਨ-2 ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਅਮਨਿੰੰਦਰ ਸਿੰਘ ਜ਼ੋਨਲ ਸਕੱਤਰ ਪਟਿਆਲਾ ਜ਼ੋਨ-1, ਜਸਵਿੰਦਰ ਸਿੰਘ ਚੱਪੜ ਕਨਵੀਨਰ ਗਤਕਾ ਤੇ ਜ਼ੋਨਲ ਸਕੱਤਰ ਘਨੌਰ, ਡਾ. ਰਾਜਿੰਦਰ ਸੈਣੀ ਜ਼ੋਨਲ ਸਕੱਤਰ ਰਾਜਪੁਰਾ, ਰਕੇਸ਼ ਕੁਮਾਰ ਖਜਾਨਚੀ, ਜ਼ੋਨ-1, ਮਨਿੰੰਦਰ ਸਿੰਘ ਗਤਕਾ ਕੋਚ, ਮਨਵਿੰਦਰ ਸਿੰਘ, ਦਲਵਿੰਦਰ ਸਿੰਘ, ਦਰਸ਼ਨ ਕੌਰ, ਜਸਪਾਲ ਕੌਰ, ਮਨਜੀਤ ਸਿੰਘ, ਗੁਰਨਾਮ ਕੌਰ, ਬੇਅੰਤ ਕੌਰ, ਚਰਨਜੀਤ ਸਿੰਘ ਤੇ ਜਸਵਿੰਦਰ ਸਿੰਘ ਹਾਜ਼ਰ ਸਨ।