25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਜਾਬੀ ਵਿਭਾਗ ਵਿਖੇ ਵਰਕਸ਼ਾਪ ਕਰਵਾਈ

Ad Position 21
No active advertisement
ਡਾ. ਹਰਪ੍ਰੀਤ ਕੌਰ ਦਾ ਸਨਮਾਨ ਕਰਦੇ ਹੋਏ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਡਾ. ਗੁਰਮੁਖ ਸਿੰਘ ਤੇ ਹੋਰ | ਅਜੀਤ ਤਸਵੀਰ <br/> 05-11-2025
ਪਟਿਆਲਾ, 4 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਨਾਰੀ ਅਧਿਐਨ ਕੇਂਦਰ ਦੇ ਸਹਿਯੋਗ ਨਾਲ 'ਲਿੰਗਕ ਸੰਵੇਦਨਸ਼ੀਲਤਾ' ਵਿਸ਼ੇ 'ਤੇ ਇਕ ਦਿਨਾਂ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਤੋਂ ਇਲਾਵਾ ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਹਰਪ੍ਰੀਤ ਕੌਰ, ਵਿਸ਼ੇਸ਼ ਵਕਤਾ ਡਾ. ਸੁਖਵਿੰਦਰ ਸਿੰਘ, ਡਾ. ਅਮਨਦੀਪ ਕੌਰ ਸ਼ਾਮਿਲ ਹੋਏ | ਵਰਕਸ਼ਾਪ ਦੇ ਆਰੰਭ 'ਚ ਡਾ. ਰਾਜਵੰਤ ਕੌਰ ਪੰਜਾਬੀ ਨੇ ਲਿੰਗਕ ਸੰਵੇਦਨਸ਼ੀਲਤਾ ਵਿਸ਼ੇ 'ਤੇ ਕਰਵਾਈ ਜਾ ਰਹੀ ਵਰਕਸ਼ਾਪ ਦੇ ਮੂਲ ਮਨੋਰਥ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਾਹਿਤ ਤੇ ਸਮਾਜ ਦੇ ਹਵਾਲੇ ਨਾਲ ਅਜਿਹੇ ਵਿਸ਼ਿਆਂ ਬਾਰੇ ਨਵੀਂ ਪੀੜ੍ਹੀ ਨੂੰ ਚੇਤਨ ਕਰਨਾ ਵਰਤਮਾਨ ਸਮੇਂ ਦੀ ਮਹੱਤਵਪੂਰਨ ਲੋੜ ਹੈ | ਉਨ੍ਹਾਂ ਨੇ ਭਾਰਤ ਦੇ ਇਤਿਹਾਸ ਤੋਂ ਲੈ ਕੇ ਹੁਣ ਤਕ ਪੁਰਸ਼ਾਂ, ਔਰਤਾਂ ਅਤੇ ਥਰਡ ਜੈਂਡਰ ਦੀ ਸਥਿਤੀ ਦੇ ਸੰਦਰਭ ਵਿਚ ਪ੍ਰਾਚੀਨ ਕਾਲ, ਮੱਧਕਾਲ ਤੇ ਆਧੁਨਿਕ ਕਾਲ ਦੀਆਂ ਪਰਤਾਂ ਫਰੋਲਦਿਆਂ ਕੁੱਝ ਕੁਪ੍ਰਥਾਵਾਂ ਦੀਆਂ ਉਦਾਹਰਣਾਂ ਰਾਹੀਂ ਵਰਕਸ਼ਾਪ ਦੀ ਸਾਰਥਿਕਤਾ 'ਤੇ ਚਾਨਣਾ ਪਾਇਆ | ਵਰਕਸ਼ਾਪ ਦੀ ਪ੍ਰਧਾਨਗੀ ਕਰ ਰਹੇ ਡਾ. ਹਰਪ੍ਰੀਤ ਕੌਰ ਨੇ ਵਰਕਸ਼ਾਪ ਵਿਚ ਸ਼ਾਮਿਲ ਖੋਜਾਰਥੀਆਂ ਵਿਦਿਆਰਥੀਆਂ ਨੂੰ ਲਿੰਗਕ ਅਸਮਾਨਤਾ ਦੂਰ ਕਰਨ, ਇਕ-ਦੂਜੇ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰਨ, ਲਿੰਗ ਦੇ ਅਧਾਰ 'ਤੇ ਹੁੰਦੀ ਹਿੰਸਾ, ਪ੍ਰੇਸ਼ਾਨੀ ਅਤੇ ਭੇਦਭਾਵ ਨੂੰ ਰੋਕਣ ਅਤੇ ਸਭ ਨੂੰ ਅੱਗੇ ਵਧਣ ਦੇ ਇਕ ਸਮਾਨ ਮੌਕੇ ਦੇਣ ਦੀ ਪ੍ਰੇਰਨਾ ਸੰਬੰਧੀ ਅਹਿਮ ਨੁਕਤੇ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਇਕ-ਦੂਜੇ ਦੇ ਜਜ਼ਬਾਤ ਦੀ ਕਦਰ ਕਰਦੇ ਹੋਏ ਸਮਾਜ ਵਿਚ ਸੰਤੁਲਨ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ | ਇਸ ਵਰਕਸ਼ਾਪ 'ਚ ਵਿਸ਼ੇਸ਼ ਵਕਤਾ ਵਜੋਂ ਪਹੁੰਚੇ ਡਾ. ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਕਿਹਾ ਕਿ ਸਾਡੇ ਸਮਾਜ 'ਚ ਔਰਤਾਂ, ਪੁਰਸ਼ਾਂ ਅਤੇ ਥਰਡ ਜੈਂਡਰ ਨਾਲ ਹੋਣ ਵਾਲੇ ਭੇਦਭਾਵ ਨੂੰ ਘਟਾਉਣਾ ਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਸਾਡਾ ਫ਼ਰਜ਼ ਹੈ | ਸਮਾਗਮ ਦਾ ਸੰਚਾਲਨ ਡਾ. ਰਾਜਵਿੰਦਰ ਸਿੰਘ ਅਤੇ ਸਰੋਤਿਆਂ ਦਾ ਧੰਨਵਾਦ ਡਾ. ਰਾਜਮਹਿੰਦਰ ਕੌਰ ਨੇ ਕੀਤਾ | ਇਸ ਵਰਕਸ਼ਾਪ ਵਿਚ ਡਾ. ਗੁਰਮੁਖ ਸਿੰਘ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਗੁਰਉਪਦੇਸ਼ ਕੌਰ, ਡਾ. ਜਸਵੀਰ ਕੌਰ, ਡਾ. ਰਵਿੰਦਰ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਸਰਬਜੀਤ ਕੌਰ, ਡਾ. ਮਨਿੰਦਰ ਕੌਰ ਅਤੇ ਡਾ. ਗਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ | ਇਸ ਮੌਕੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਜ਼ਿਲੇ ਦੇ ਵੱਖ-ਵੱਖ ਸਕੂਲਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਨੇ ਸੀ.ਐੱਮ. ਨੂੰ ਭੇਜਿਆ ਮੰਗ ਪੱਤਰ
Ad Position 24