ਪਟਿਆਲਾ, 22 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ 'ਚ ਕਲਾਸ 3 ਤੋਂ 12 ਤੱਕ ਦੇ ਵਿਦਿਆਰਥੀਆਂ ਲਈ ਇਕ ਵਿਆਪਕ ਮਾਸ ਬੁੱਕ ਰੀਡਿੰਗ ਗਤੀਵਿਧੀ ਦਾ ਕਰਵਾਈ ਗਈ¢ ਇਸ ਗਤੀਵਿਧੀ ਦਾ ਮਕਸਦ ਵਿਦਿਆਰਥੀ ਨੂੰ ਪੜ੍ਹਨ ਦੀ ਮਜ਼ਬੂਤ ਸੰਸਕ੍ਰਿਤੀ ਦੇਣਾ, ਵਿਦਿਆਰਥੀਆਂ ਵਿਚ ਪੜ੍ਹਨ ਦੀ ਆਦਤ ਪੈਦਾ ਕਰਨਾ, ਭਾਸ਼ਾ ਵਿਚ ਰੁਚੀ ਵਧਾਉਣਾ, ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਨਿਖਾਰਨੀ ਅਤੇ ਵੱਖ-ਵੱਖ ਸਾਹਿਤਕ ਸ਼ੈਲੀਆਂ ਦਾ ਅਧਿਐਨ ਕਰਨ ਲਈ ਉਤਸ਼ਾਹਿਤ ਕਰਨਾ ਸੀ¢ ਸੈਸ਼ਨ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਕਲਾਸ ਮੁਤਾਬਿਕ ਇਕੱਠੇ ਹੋਣ ਨਾਲ ਹੋਈ¢ ਹਰ ਵਿਦਿਆਰਥੀ ਆਪਣੀ ਪਸੰਦ ਦੀ ਪੁਸਤਕ ਲੈ ਕੇ ਆਇਆ ਜਿਸ ਵਿਚ ਕਹਾਣੀਆਂ, ਨੈਤਿਕ ਕਹਾਣੀਆਂ, ਜੀਵਨੀਆਂ, ਵਿਗਿਆਨ ਸੰਬੰਧੀ ਪੁਸਤਕਾਂ ਅਤੇ ਉਨ੍ਹਾਂ ਦੀ ਉਮਰ ਅਨੁਸਾਰ ਨਾਵਲ ਸ਼ਾਮਿਲ ਸਨ¢ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵਧੀਆ ਪੁਸਤਕਾਂ ਚੁਣਨ ਅਤੇ ਸ਼ਾਂਤ ਅਤੇ ਧਿਆਨ ਕੇਂਦਰਿਤ ਪੜ੍ਹਾਈ ਦਾ ਮਾਹÏਲ ਬਣਾਈ ਰੱਖਣ ਵਿਚ ਮਦਦ ਕੀਤੀ¢ ਇਸ ਦੀ ਦੇਖ-ਰੇਖ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਕੀਤੀ¢