10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਫ਼ਰੀਦਕੋਟ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਸ੍ਰੀ ਚਮਕੌਰ ਸਾਹਿਬ ਵਿਖੇ ਪੁੱਜਣ 'ਤੇ ਸਵਾਗਤ

Ad Position 21
No active advertisement
ਅਜੀਤ ਡੈਸਕ 23-11-2025
ਸ੍ਰੀ ਚਮਕੌਰ ਸਾਹਿਬ, 22 ਨਵੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਵਲੋਂ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫ਼ਰੀਦਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਸਜਾਏ ਨਗਰ ਕੀਰਤਨ ਦਾ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਸਥਾਨਕ ਅਨਾਜ ਮੰਡੀ ਕੋਲ ਤੇ ਘੋੜੇ ਵਾਲੇ ਚੌਕ 'ਤੇ ਸਵਾਗਤ ਕੀਤਾ | ਇਸ ਮੌਕੇ ਸੰਗਤਾਂ ਵਲੋਂ ਫੁੱਲਾਂ ਦੀ ਭਰਵੀਂ ਵਰਖਾ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਦੇ ਮੁਖੀ ਬਾਬਾ ਸੁਖਪਾਲ ਸਿੰਘ, ਹਲਕਾ ਵਿਧਾਇਕ, ਸਥਾਨਕ ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ, ਨਗਰ ਕੌਸ਼ਲ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਕੌਸ਼ਲਰ ਸੁਖਵੀਰ ਸਿੰਘ ਤੇ ਗੁਰਮੀਤ ਸਿੰਘ, ਸਰਪੰਚ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ, ਕਿਸਾਨ ਆਗੂ ਪਰਗਟ ਸਿੰਘ ਰੌਲੂਮਾਜਰਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ, ਨਿਸਾਨਚੀ ਸਾਹਿਬਾਨ ਨੂੰ ਸਿਰਪਾਓ ਬਖਸ਼ਿਸ ਕੀਤੇ, ਇਨ੍ਹਾਂ ਵਲੋਂ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੁੰਦਰ ਰੁਮਾਲੇ ਭੇਟਾਂ ਕੀਤੇ ਗਏ | ਇਸ ਮੌਕੇ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਤਿਆਰ ਕੀਤੇ ਲੰਗਰ ਛਕਾਏ ਗਏ | ਉਪਰੰਤ ਇਸ ਨਗਰ ਕੀਰਤਨ ਦਾ ਘੋੜੇ ਵਾਲੇ ਚੌਕ 'ਚ ਵੀ ਸਵਾਗਤ ਕੀਤਾ ਅਤੇ ਇੱਥੋਂ ਹੀ ਅਗਲੇ ਪੜਾਅ ਲਈ ਅੱਗੇ ਰਵਾਨਾ ਹੋ ਗਏ | ਇਸ ਮੌਕੇ ਨਗਰ ਕੀਰਤਨ 'ਚ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਡੀ. ਐਸ. ਪੀ. ਮਨਜੀਤ ਸਿੰਘ ਔਲਖ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ, ਡਗਗਨਦੀਪ ਸਿੰਘ ਪਟਵਾਰੀ, ਰੁਪਿੰਦਰ ਸਿੰਘ ਸੋਨੂ, ਜਗਜੋਤ ਸਿੰਘ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਤਹਿਸੀਲਦਾਰ ਰਮਨ, ਪਰਮਜੀਤ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਹੈਪੀ ਗੜ੍ਹੀ, ਜੱਸ ਭੈਰੋਮਾਜਰਾ, ਹੈਪੀ ਦਾਊਦਪੁਰ, ਕੁਲਵੰਤ ਸਿੰਘ ਬੰਤ, ਬਲਦੇਵ ਸਿੰਘ ਮਾਣਕਮਾਜਰਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੋਹਲੀ ਨੇ ਖ਼ੂਨਦਾਨ ਕੈਂਪ 'ਚ ਕੀਤੀ ਸ਼ਿਰਕਤ ਅਗਲੀ ਖ਼ਬਰ ਇਤਿਹਾਸਿਕ ਗੁਰਦੁਆਰੇ ਰੋਹਟਾ ਸਾਹਿਬ ਤੇ ਧੰਗੇੜਾ ਸਾਹਿਬ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ ਜਾਰੀ-ਡਾ. ਬਲਬੀਰ ਸਿੰਘ
Ad Position 24