10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ੍ਰੀ ਵਿਸ਼ਵਕਰਮਾ ਤੇ ਭਾਈ ਲਾਲੋ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ <br/>

Ad Position 21
No active advertisement
ਅਜੀਤ ਡੈਸਕ 23-11-2025
ਪਾਤੜਾਂ, 22 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਬਾਬਾ ਸ੍ਰੀ ਵਿਸ਼ਵਕਰਮਾ ਤੇ ਬ੍ਰਹਮ ਗਿਆਨੀ ਭਾਈ ਲਾਲੋ ਨੂੰ ਸਮਰਪਿਤ ਧਾਰਮਿਕ ਪਾਤੜਾਂ ਦੇ ਵਿਸ਼ਵਕਰਮਾ ਭਵਨ 'ਚ ਕਰਵਾਏ ਗਏ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗਾਂ ਤੋਂ ਉਪਰੰਤ ਨਾਲ ਸ਼ੁਰੂ ਹੋਏ ਇਸ ਸਮਾਗਮ ਵਿਚ ਰਾਗੀ ਜਥਿਆਂ ਵਲੋਂ ਗੁਰਬਾਣੀ ਦੇ ਕੀਰਤਨ ਦੇ ਕੀਰਤਨ ਸੁਣਾ ਕੇ ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਹੀ ਪ੍ਰਚਾਰਕਾਂ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਤੇ ਭਾਈ ਲਾਲੋ ਦੇ ਜੀਵਨ ਬਾਰੇ ਸੰਗਤਾਂ ਸਰਵਣ ਕਰਵਾਉਂਦਿਆਂ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਸਮਾਗਮ ਦੌਰਾਨ ਹੀ ਸ੍ਰੀ ਵਿਸ਼ਵਕਰਮਾ ਬਲੱਡ ਡੋਨਰ ਕਲੱਬ, ਪਾਤੜਾਂ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਵੀ ਲਗਾਇਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਡੀ. ਟੀ. ਓ. ਕਰਨ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਕੈਂਪ ਦੌਰਾਨ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਬਲੱਡ ਬੈਂਕ ਦੀ ਮਾਹਿਰ ਟੀਮ ਨੇ ਲਗਪਗ 50 ਯੂਨਿਟ ਬਲੱਡ ਇਕੱਤਰ ਕੀਤਾ ਗਿਆ |
ਇਸ ਮੌਕੇ ਮੁੱਖ ਮਹਿਮਾਨ ਕਰਨ ਸਿੰਘ ਨੇ ਸੰਸਥਾ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਨੌਜਵਾਨਾਂ ਨੂੰ ਸਮਾਜ ਸੇਵਾ ਅਤੇ ਖ਼ੂਨਦਾਨ ਵਰਗੇ ਮਨੁੱਖਤਾ ਭਰੇ ਕੰਮਾਂ 'ਚ ਅੱਗੇ ਆਉਣ ਦੀ ਅਪੀਲ ਕੀਤੀ | ਸਮਾਗਮਾਂ 'ਚ ਸੰਗਤਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਨਿਸ਼ਾਨ ਸਿੰਘ ਸੱਗੂ ਤੇ ਮੈਂਬਰਾਂ ਨੇ ਮੁਖ ਮਹਿਮਾਨ ਕਰਨ ਸਿੰਘ ਨੇ ਖ਼ੂਨਦਾਨ ਕਰਨ ਵਾਲੇ ਦਾਨੀਆਂ ਤੇ ਬਲੱਡ ਬੈਂਕ ਟੀਮ ਦਾ ਧੰਨਵਾਦ ਕੀਤਾ |
ਸੰਸਥਾ ਵਲੋਂ ਮੁੱਖ ਮਹਿਮਾਨ ਅਤੇ ਖ਼ੂਨਦਾਨੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਕੈਂਪ 'ਚ ਸ੍ਰੀ ਵਿਸ਼ਵਕਰਮਾ ਸੇਵਕ ਦਲ ਪਾਤੜਾਂ, ਸ੍ਰੀ ਵਿਸ਼ਵਕਰਮਾ ਕਾਰ ਰਿਪੇਅਰ ਐਸੋਸੀਏਸ਼ਨ ਪਾਤੜਾਂ, ਸ੍ਰੀ ਵਿਸ਼ਵਕਰਮਾ ਮੋਟਰ ਮਾਰਕੀਟ ਸੰਗਰੂਰ ਰੋਡ ਪਾਤੜਾਂ, ਸ੍ਰੀ ਵਿਸ਼ਵਕਰਮਾ ਬਲੱਡ ਡੋਨਰ ਕਲੱਬ ਪਾਤੜਾਂ, ਕਾਰ ਡੀਲਰ ਐਸੋਸੀਏਸ਼ਨ ਪਾਤੜਾਂ, ਚੈਂਬਰ ਆਫ ਇੰਡਸਟਰੀ ਪਾਤੜਾਂ, ਪ੍ਰਾਈਵੇਟ ਬਿਲਡਿੰਗ ਠੇਕੇਦਾਰ ਯੂਨੀਅਨ ਪਾਤੜਾਂ, ਪ੍ਰਾਈਵੇਟ ਕਾਰ ਪੇਂਟਰ ਯੂਨੀਅਨ ਪਾਤੜਾਂ ਸਮੇਤ ਹੋਰ ਸੰਗਠਨਾਂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦੋ ਦਿਨਾਂ 47ਵਾਂ ਏ. ਆਈ. ਈ. ਐੱਸ. ਸੀ. ਬੀ. ਫੁੱਟਬਾਲ ਟੂਰਨਾਮੈਂਟ ਸਮਾਪਤ <br/> ਅਗਲੀ ਖ਼ਬਰ ਵਿਧਾਇਕ ਕੋਹਲੀ ਨੇ ਖ਼ੂਨਦਾਨ ਕੈਂਪ 'ਚ ਕੀਤੀ ਸ਼ਿਰਕਤ
Ad Position 24