10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦੋ ਦਿਨਾਂ 47ਵਾਂ ਏ. ਆਈ. ਈ. ਐੱਸ. ਸੀ. ਬੀ. ਫੁੱਟਬਾਲ ਟੂਰਨਾਮੈਂਟ ਸਮਾਪਤ <br/>

Ad Position 21
No active advertisement
ਅਜੀਤ ਡੈਸਕ 23-11-2025
ਪਟਿਆਲਾ, 22 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਦੋ ਦਿਨਾਂ 47ਵਾਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਫੁੱਟਬਾਲ ਟੂਰਨਾਮੈਂਟ ਪੀ. ਐੱਸ. ਪੀ. ਸੀ. ਐੱਲ. ਸਪੋਰਟਸ ਕੰਪਲੈਕਸ, ਪਟਿਆਲਾ ਵਿਖੇ ਸਮਾਪਤ ਹੋਇਆ | ਸਮਾਗਮ 'ਚ ਹਰਿਆਣਾ ਪਾਵਰ ਸਪੋਰਟਸ ਗਰੁੱਪ, ਪੀ. ਐੱਸ. ਪੀ. ਸੀ. ਐੱਲ. ਪਟਿਆਲਾ, ਐੱਮ. ਪੀ. ਪਾਵਰ, ਬਿਹਾਰ ਐੱਸ. ਪੀ. ਐੱਚ. ਸੀ., ਰਾਜਸਥਾਨ ਵੀ. ਐੱਨ., ਤੇਲੰਗਾਨਾ ਜੇਨਕੋ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਸੀ. ਏ. ਵਿਨੋਦ ਬਾਂਸਲ, ਡਾਇਰੈਕਟਰ ਵਿੱਤ, ਪੀ. ਐੱਸ. ਟੀ. ਸੀ. ਐੱਲ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇੰਜ. ਹਰਿੰਦਰ ਪਾਲ, ਮੁੱਖ ਇੰਜੀਨੀਅਰ ਐੱਚ. ਆਰ. ਡੀ., ਪੀ. ਐੱਸ. ਟੀ. ਸੀ. ਐੱਲ. ਨੇ ਗੈੱਸਟ ਆਫ ਆਨਰ ਪਹੁੰਚੇ | ਆਪਣੇ ਸੰਬੋਧਨ 'ਚ ਮੁੱਖ ਮਹਿਮਾਨ ਸੀ. ਏ. ਵਿਨੋਦ ਬਾਂਸਲ ਨੇ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਪੀ. ਐੱਸ. ਪੀ. ਸੀ. ਐੱਲ. ਦੁਆਰਾ ਪਾਲਣ-ਪੋਸ਼ਣ ਕੀਤੇ ਗਏ ਸ਼ਾਨਦਾਰ ਖੇਡ ਸੱਭਿਆਚਾਰ ਨੂੰ ਉਜਾਗਰ ਕੀਤਾ | ਇਸ ਮੌਕੇ ਉਨ੍ਹਾਂ ਅਰਜੁਨਾ ਐਵਾਰਡੀ ਮਾਧੁਰੀ ਸਕਸੈਨਾ (ਐਥਲੈਟਿਕਸ) ਅਤੇ ਰਾਜ ਕੁਮਾਰ (ਬੈਡਮਿੰਟਨ) ਦੇ ਨਾਲ-ਨਾਲ ਅੰਤਰਰਾਸ਼ਟਰੀ ਐਥਲੀਟ ਯੋਗਿਤਾ ਸ਼ਰਮਾ, ਅਮਰਿੰਦਰ ਸਿੰਘ, ਨਵਦੀਪ ਸਿੰਘ ਤੇ ਹਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ | ਉਨ੍ਹਾਂ ਅੱਗੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਦੇ ਖਿਡਾਰੀਆਂ ਨੇ 46ਵੇਂ ਏ. ਆਈ. ਈ. ਐੱਸ. ਸੀ. ਬੀ. ਟੂਰਨਾਮੈਂਟ 2024-25 'ਚ ਫੁੱਟਬਾਲ, ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਹਾਕੀ, ਸਤਰੰਜ ਤੇ ਟੱਗ ਆਫ ਵਾਰ 'ਚ ਸੋਨ ਤਗਮੇ ਜਿੱਤੇ, ਜਦਕਿ ਵਾਲੀਬਾਲ, ਬਾਡੀ ਬਿਲਡਿੰਗ, ਕੁਸ਼ਤੀ ਤੇ ਕਿ੍ਕਟ ਵਿਚ ਚਾਂਦੀ ਦੇ ਤਗਮੇ ਹਾਸਿਲ ਕੀਤੇ | ਇਸ ਮੌਕੇ ਏ. ਆਈ. ਈ. ਐੱਸ. ਸੀ. ਬੀ. ਦੇ ਮੈਂਬਰ ਨਰੇਸ਼ ਕੁਮਾਰ (ਜਨਰਲ ਸਕੱਤਰ), ਸੱਜਣ ਕੁਮਾਰ (ਸਲਾਹਕਾਰ), ਪੰਕਜ ਦਾਦਵਾਲ (ਸਲਾਹਕਾਰ) ਅਤੇ ਅਨਿਲ ਕੁਮਾਰ (ਸਪੋਰਟਸ ਸਕੱਤਰ) ਵੀ ਇਸ ਮੌਕੇ ਮੌਜੂਦ ਸਨ | ਦੋ ਦਿਨਾਂ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਦੇ ਨਾਲ, ਜ਼ੋਰਦਾਰ ਤਾੜੀਆਂ ਅਤੇ ਜਸ਼ਨਾਂ ਦੇ ਵਿਚਕਾਰ ਸਮਾਰੋਹ ਸਮਾਪਤ ਹੋਇਆ | ਅੰਤ 'ਚ ਨਤੀਜਿਆਂ ਦੌਰਾਨ ਪੀ. ਐੱਸ. ਪੀ. ਸੀ. ਐੱਲ. ਪਟਿਆਲਾ ਪਹਿਲੇ, ਹਰਿਆਣਾ ਪਾਵਰ ਸਪੋਰਟਸ ਗਰੁੱਪ ਦੂਜੇ, ਰਾਜਸਥਾਨ ਰਾਜਯ ਵਿਦਿਊਤ ਪ੍ਰਸਾਰਣ ਨਿਗਮ ਲਿਮਟਿਡ ਦੀ ਟੀਮ ਤੀਜੇ ਸਥਾਨ 'ਤੇ ਰਹੀ |

Ad Position 22
No active advertisement
ਪਿਛਲੀ ਖ਼ਬਰ ਮੀਟਰ ਰੀਡਰਾਂ ਨੇ ਵਿਧਾਇਕ ਦੇਵ ਮਾਨ ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਤੇ ਭਾਈ ਲਾਲੋ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ <br/>
Ad Position 24