ਦੇਵੀਗੜ੍ਹ, 22 ਨਵੰਬਰ (ਰਾਜਿੰਦਰ ਸਿੰਘ ਮÏਜੀ)-ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਕਾਰਜਸ਼ੀਲ ਅਸਿਸਟੈਂਟ ਪ੍ਰੋ. ਡਾ. ਤੇਜਿੰਦਰ ਪਾਲ ਸਿੰਘ ਨੇ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮਿ੍ਤਸਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਹੋਏ ਸੈਮੀਨਾਰ ਦÏਰਾਨ ਕਿਹਾ ਹੈ ਕਿ ਭੱਟ ਵਹੀਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਯਾਤਰਾਵਾਂ ਤੇ ਸ਼ਹਾਦਤ ਬਾਰੇ ਨਵੇਂ ਅਤੇ ਮਹੱਤਵਪੂਰਨ ਤਥ ਸਾਹਮਣੇ ਲਿਆਉਂਦੀਆਂ ਹਨ | ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਭੱਟ ਵਹੀਆਂ ਨੂੰ ਗੁਣਾਤਮਕ ਇਤਿਹਾਸਕ ਸਰੋਤ ਵਜੋਂ ਨਜ਼ਰਅੰਦਾਜ਼ ਕੀਤਾ, ਪਰ ਹੁਣ ਗਹਿਰੇ ਅਧਿਐਨ ਨਾਲ ਇਹ ਸਪੱਸ਼ਟ ਹੋ ਰਿਹਾ ਹੈ ਕਿ ਇਹ ਵਹੀਆਂ ਸਿੱਖ ਇਤਿਹਾਸ ਦਾ ਬਹੁਤ ਹੀ ਕੀਮਤੀ ਭਾਗ ਹਨ | ਡਾ. ਤੇਜਿੰਦਰ ਪਾਲ ਸਿੰਘ ਮੁਤਾਬਕ ਭੱਟ ਵਹੀਆਂ ਵਿਚ ਦਰਜ ਕਈ ਇੰਦਰਾਜ਼ ਹਨ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕਰਦੀਆਂ ਹਨ | ਇਹ ਤਥ ਨਾ ਸਿਰਫ ਇਤਿਹਾਸ ਦੀਆਂ ਕਈ ਅਸਪਸ਼ਟ ਕੜੀਆਂ ਨੂੰ ਜੋੜਦੇ ਹਨ, ਸਗੋਂ ਕਈ ਵਾਰ ਰਵਾਇਤੀ ਲਿਖਤਾਂ ਵਿਚ ਰਹਿ ਗਈਆਂ ਕਮੀਆਂ ਨੂੰ ਵੀ ਪੂਰਾ ਕਰਦੇ ਹਨ | ਉਨ੍ਹਾਂ ਕਿਹਾ ਕਿ ਬੇਸ਼ੱਕ ਭੱਟ ਵਹੀਆਂ ਵਿਚ ਦਿੱਤੀਆਂ ਕਈ ਤਾਰੀਖਾਂ ਅਤੇ ਘਟਨਾਵਾਂ ਸਿੱਖ ਇਤਿਹਾਸ ਨਾਲ ਮੇਲ ਨਹੀ ਖਾਂਦੀਆਂ, ਪਰ ਇਸ ਦਾ ਹਰਗਿਜ਼ ਮਤਲਬ ਇਹ ਨਹੀਂ ਕਿ ਅਸੀਂ ਵਹੀਆਂ ਨੂੰ ਨਜ਼ਰਅੰਦਾਜ਼ ਕਰੀਏ | ਡਾ. ਸਿੰਘ ਨੇ ਇਹ ਵੀ ਕਿਹਾ ਕਿ ਜੇ ਇਹ ਵਹੀਆਂ ਵਿਦਵਤ ਜਗਤ ਵਿਚ ਵਿਸਤਿ੍ਤ ਅਧਿਐਨ ਦਾ ਵਿਸ਼ਾ ਬਣਨ, ਤਾਂ ਸਿੱਖ ਇਤਿਹਾਸ ਦੇ ਕਈ ਖੱਪੇ ਹੋਰ ਸਪੱਸ਼ਟ ਰੂਪ ਵਿਚ ਸਾਹਮਣੇ ਆ ਸਕਦੇ ਹਨ | ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਭੱਟ ਵਹੀਆਂ ਦੀ ਵਿਗਿਆਨਿਕ ਢੰਗ ਨਾਲ ਸੰਪਾਦਨ ਕਰਕੇ ਇਨ੍ਹਾਂ 'ਤੇ ਖੋਜ ਨੂੰ ਹੋਰ ਅੱਗੇ ਵਧਾਇਆ ਜਾਵੇ |