ਫ਼ਤਹਿਗੜ੍ਹ ਸਾਹਿਬ, 5 ਦਸੰਬਰ (ਬਲਜਿੰਦਰ ਸਿੰਘ)-ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦੇ ਪੀੜਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਹੇਠ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਣਕ ਦਾ ਟਰੱਕ ਰਵਾਨਾ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਕਾਰਨ ਲੋਕਾਂ ਨੂੰ ਮਾਲੀ ਤੌਰ 'ਤੇ ਜ਼ਬਰਦਸਤ ਨੁਕਸਾਨ ਝੱਲਣਾ ਪਿਆ ਹੈ ਤੇ ਇਸ ਸੰਕਟ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਲੋਕਾਂ ਦੀ ਮਦਦ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਹੈ | ਉਸੇ ਲੜੀ ਤਹਿਤ ਹਲਕੇ ਤੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਦਰਿਆ ਕੰਢੇ ਵੱਸਦੇ ਲੋਕਾਂ ਦੀ ਮਦਦ ਲਈ ਕਣਕ ਦਾ ਟਰੱਕ ਰਵਾਨਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨਾ ਸਾਡੀ ਇਨਸਾਨੀਅਤ ਜ਼ਿੰਮੇਵਾਰੀ ਤੇ ਫ਼ਰਜ਼ ਵੀ ਹੈ | ਇਸ ਮੌਕੇ ਸਤਵਿੰਦਰ ਸਿੰਘ ਬਡਾਲੀ ਮਾਈ ਕੀ, ਬਲਵਿੰਦਰ ਸਿੰਘ ਝਾਂਮਪੁਰ, ਰਾਮ ਸਿੰਘ ਭਗੜਾਣਾ, ਦਿਲਬਰ ਸਿੰਘ ਤਿੰਬਰਪੁਰ, ਭਿੰਦਰ ਸਿੰਘ (ਪੰਮੀ), ਮਨਪ੍ਰੀਤ ਸਿੰਘ ਸ਼ਾਹਪੁਰ, ਗੁਰਮੀਤ ਸਿੰਘ ਨੰਬਰਦਾਰ ਭਗੜਾਣਾ, ਹਰਦੀਪ ਸਿੰਘ ਬਡਾਲੀ ਮਾਈ ਕੀ, ਕੁਲਦੀਪ ਸਿੰਘ ਭਗੜਾਣਾ, ਮਲਵਿੰਦਰ ਸਿੰਘ ਝਾਂਮਪੁਰ, ਕਰਨਵੀਰ ਸਿੰਘ ਤਿੰਬਰਪੁਰ, ਹਰਜੀਤ ਸਿੰਘ ਭਗੜਾਣਾ, ਹਰਵਿੰਦਰ ਸਿੰਘ ਸਿੰਧੜਾਂ, ਜਗਦੇਵ ਸਿੰਘ ਸਾਬਕਾ ਸਰਪੰਚ ਝਾਂਮਪੁਰ, ਮਨਦੀਪ ਸਿੰਘ ਨੰਡਿਆਲੀ ਤੇ ਗੁਰਪ੍ਰੀਤ ਸਿੰਘ ਰਾਮਪੁਰ ਆਦਿ ਹਾਜ਼ਰ ਸਨ |