08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੁਲਿਸ ਦੀ ਜਾਅਲੀ ਭਰਤੀ ਦੇ ਮਾਮਲੇ 'ਚ ਗਰੋਹ ਦੀ ਠੱਗੀ ਦਾ ਸ਼ਿਕਾਰ ਹੋਰ ਵੀ ਲੋਕ ਆਏ ਸਾਹਮਣੇ

Ad Position 21
No active advertisement
ਅਜੀਤ ਡੈਸਕ 06-12-2025
ਪਾਤੜਾਂ, 5 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪੁਲਿਸ ਦੇ ਉੇੱਚ ਅਧਿਕਾਰੀਆਂ ਦਾ ਨਾਂਅ ਵਰਤ ਕੇ ਪੁਲਿਸ 'ਚ ਭਰਤੀ ਕਰਵਾਉਣ ਲਈ ਜਾਅਲੀ ਆਈ ਕਾਰਡ ਬਣਾ ਕੇ ਲੋਕਾਂ ਤੋਂ ਲੱਖਾਂ ਰੁਪਏ ਬਟੋਰਨ ਵਾਲੇ ਇਨ੍ਹਾਂ ਠੱਗਾਂ ਦੀਆਂ ਹੋਰ ਪਰਤਾਂ ਖੁੱਲ੍ਹਣ ਲੱਗੀਆਂ ਹਨ ਤੇ ਇਨ੍ਹਾਂ ਵਲੋਂ ਡਰਾਏ ਹੋਏ ਲੋਕ ਰਾਜਵਿੰਦਰ ਸਿੰਘ ਵਲੋਂ ਦਰਜ ਕਰਵਾਏ ਹੋਏ ਕੇਸ ਮਗਰੋਂ ਸਾਹਮਣੇ ਆਏ ਹਨ, ਪਰ ਦੂਜੇ ਪਾਸੇ ਇਨ੍ਹਾਂ ਠੱਗਾਂ ਨਾਲ ਮਿਲੇ ਹੋਏ ਕੁਝ ਰਾਜਨੀਤਿਕ ਆਗੂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਆੜ੍ਹ ਹੇਠ ਇਨ੍ਹਾਂ ਨੂੰ ਬਚਾਉਣ ਲਈ ਆਪਣੀ ਵਾਹ ਲਾਉਣ ਵਿਚ ਜੁਟੇ ਹੋਏ ਹਨ | ਜ਼ਿਕਰਯੋਗ ਹੈ ਕਿ ਪਿੰਡ ਕਾਹਨਗੜ੍ਹ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਵਲੋਂ ਦਿੱਤੀ ਗਈ ਦਰਖਾਸਤ ਤੇ ਪੁਲਿਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਜਾਅਲੀ ਆਈ ਕਾਰਡ ਦੇ ਕੇ ਉਸ ਤੋਂ ਮਾਰੀ ਗਈ 13 ਲੱਖ ਰਪਏ ਦੀ ਠੱਗੀ ਦੇ ਸੰਬੰਧ ਵਿਚ ਡੀ.ਐੱਸ.ਪੀ. ਪਾਤੜਾਂ ਦੇ ਹੁਕਮਾਂ ਤੇ ਇਕ ਔਰਤ ਸਮੇਤ 5 ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪਮਾਰੀ ਕਰਕੇ ਇਸ ਗਿਰੋਹ ਦੇ ਪਰਿਵਾਰਕ ਮੈਂਬਰ ਨੂੰ ਪੁੱਛਗਿੱਛ ਲਈ ਜਦੋਂ ਲਿਆਂਦਾ ਜਾਣ ਲੱਗਾ ਤਾਂ ਕਾਂਗਰਸ ਪਾਰਟੀ ਦੇ ਇਕ ਆਗੂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਫੋਨ ਕਰਕੇ ਕਿਹਾ ਕਿ ਪੁਿੁਲਸ ਸਾਡੇ ਵਰਕਰਾਂ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੇ ਅਜਿਹਾ ਪ੍ਰਚਾਰ ਹੋਰ ਸਰਕਾਰ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਵੀ ਕੀਤਾ ਗਿਆ | ਇਸ ਮਾਮਲੇ ਦੀਆਂ ਹੋਰ ਪਰਤਾਂ ਖੁੱਲ੍ਹਕੇ ਉਸ ਵੇਲੇ ਸਾਹਮਣੇ ਆਈਆਂ ਜਦੋਂ ਪਿੰਡ ਹਰਿਆਊ ਕਲਾਂ ਦੇ ਰਹਿਣ ਵਾਲੇ ਹੰਸਾਂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸਾਡੇ ਤੋਂ 17 ਲੱਖ ਰੁਪਏ ਸੁਰਜੀਤ ਰਾਮ ਅਤੇ ਇਸ ਦੇ ਗਿਰੋਹ ਦੇ ਮੈਬਰਾਂ ਨੇ ਲਏ ਅਤੇ ਆਈ ਕਾਰਡ ਦੇਣ ਲਈ 2 ਲੱਖ ਰੁਪਏ ਹੋਣ ਮੰਗਣ ਲੱਗੇ, ਪਰ ਸਾਨੂੰ ਸ਼ੱਕ ਹੋਣ 'ਤੇ ਇਹ ਮਾਮਲਾ ਉਸ ਸਮੇਂ ਦੇ ਡੀ.ਐੱਸ.ਪੀ. ਦੇ ਧਿਆਨ ਵਿਚ ਲਿਆਂਦੇ ਜਾਣ 'ਤੇ ਸੁਰਜੀਤ ਰਾਮ ਨੇ ਆਪਣੀ ਕੋਠੀ 17 ਲੱਖ ਵਿਚ ਦੇਣ ਤੇ ਇਸ ਦਾ ਕਬਜਾ ਦੇਣ ਦਾ ਇਕ ਅਸ਼ਟਾਮ ਤੇ ਲਿਖਤੀ ਕਰਕੇ ਦੇਣ ਮਗਰੋ ਇਸ ਦਾ ਕਬਜਾ ਨਹੀਂ ਦਿੱਤਾ | ਇਹ ਮਾਮਲਾ ਸੰਯੁਕਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਧਿਆਨ ਵਿਚ ਲਿਆਂਦੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ ਤੇ ਕਾਰਵਾਈ ਵਿਚ ਢਿੱਲ ਵਰਤਣ 'ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਠੱਗੀ ਦਾ ਸ਼ਿਕਾਰ ਲੋਕਾਂ ਦਾ ਪੂਰਾ ਸਾਥ ਕੇ ਇਨ੍ਹਾਂ ਵਲੋਂ ਕੀਤੀ ਜਾਣ ਵਾਲੀ ਠੱਗੀ ਦਾ ਕਿਸੇ ਵੀ ਵਿਅਕਤੀ ਨੂੰ ਸ਼ਿਕਾਰ ਨਹੀਂ ਕੀਤਾ ਜਾਵੇਗਾ | ਦੂਜੇ ਪਾਸੇ ਇਨ੍ਹਾਂ ਠੱਗਾਂ ਦੇ ਮੈਬਰਾਂ ਨੂੰ ਛੱਡਣ ਦਾ ਦਬਾਅ ਪੁਲਿਸ ਦੇ ਉੱਚ ਅਧਿਕਾਰੀਆਂ 'ਤੇ ਪਾਉਣ ਵਾਲੇ ਕਾਂਗਰਸੀ ਆਗੂ ਨਾਲ ਕਰਨ 'ਤੇ ਉਸ ਨੇ ਕਿਹਾ ਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਵਰਕਰਾਂ ਨੂੰ ਪੁਲਿਸ ਤੰਗ ਕਰ ਰਹੀ ਹੈ ਅਤੇ ਅਜਿਹਾ ਕਾਂਗਰਸ ਨਹੀ ਹੋਣ ਦੇਵੇਗੀ ਜਦੋਂ ਉਨ੍ਹਾਂ ਨੂੰ ਕਿਹਾ ਜਿਸ ਨੂੰ ਤੁਸੀ ਛਡਵਾ ਰਹੇ ਹੋ ਉਹ ਲੋਕ ਕਰੋੜਾਂ ਦੀ ਠੱਗੀ ਮਾਰ ਚੁੱਕੇ ਹਨ ਤਾਂ ਊੁੁਨ੍ਹਾਂ ਕਿਹਾ ਕਿ ਵੋਟਾਂ ਤੱਕ ਕਿਸੇ ਨੂੰ ਗਿ੍ਫ਼ਤਾਰ ਨਹੀਂ ਕਰਨ ਦਿੱਤਾ ਜਾਵੇਗਾ | ਇਲਾਕੇ ਦੇ ਲੋਕਾਂ ਦਾ ਕਹਿਣਾਂ ਹੈ ਕਿ ਕਾਂਗਰਸ ਪਾਰਟੀ ਦੀ ਇਸ ਕਾਰਵਾਈ ਨਾਲ ਅਪਰਾਧੀਆਂ ਦੇ ਹੌਸਲੇ ਬੁਲੰਦ ਹੋਣਗੇ ਜਿਸ ਦਾ ਖੁਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ ਅਤੇ ਇਨ੍ਹਾਂ ਦਾ ਵੋਟਾਂ ਲੈਣ ਆਉਣ 'ਤੇ ਵਿਰੋਧ ਕੀਤਾ ਜਾਵੇਗਾ | ਡੀ.ਅੱੈਸ.ਪੀ. ਪਾਤੜਾਂ ਨੇ ਕਿਹਾ ਕਿ ਸਾਡੇ ਵਲੋਂ ਕਿਸੇ ਦਾ ਦਬਾਅ ਨਾ ਝੱਲਦਿਆਂ ਬਣਦੀ ਕਾਰਵਾਈ ਜਾਰੀ ਰੱਖੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ 'ਚ ਦੇਰੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਐੱਸ.... ਅਗਲੀ ਖ਼ਬਰ ਕਲੋਰੀਨ ਗੈਸ ਲੀਕਏਜ ਨੂੰ ਲੈ ਕੇ ਕੀਤੀ ਮੋਕ ਡਰਿੱਲ
Ad Position 24