07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025: ਨਾਮਜ਼ਦਗੀਆਂ ਦੀ ਪੜਤਾਲ ਦੇ ਆਖਰੀ ਦਿਨ ਕਈਆਂ ਦੇ ਕਾਗਜ਼ ਹੋਏ ਰੱਦ

Ad Position 21
No active advertisement
ਅਜੀਤ ਡੈਸਕ 06-12-2025
ਪਟਿਆਲਾ, 5 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪਟਿਆਲਾ ਅੰਦਰ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖ਼ਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 102 ਅਤੇ ਬਲਾਕ ਸੰਮਤੀਆਂ ਲਈ ਕੁਲ 786 ਨਾਮਜ਼ਦਗੀਆਂ ਰਿਟਰਨਿੰਗ ਅਧਿਕਾਰੀਆਂ ਕੋਲ ਦਾਖ਼ਲ ਹੋਈਆਂ ਸਨ, ਜਿਸ ਉਪਰੰਤ ਅੱਜ ਰਿਟਰਨਿੰਗ ਅਫ਼ਸਰਾਂ ਵਲੋਂ ਪੜਤਾਲ ਕਰਨ ਉਪਰੰਤ ਵੱਖ-ਵੱਖ 10 ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਵਿਚੋਂ ਕੁਝ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ | ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ 'ਚ 148 ਨਾਮਜ਼ਦਗੀਆਂ ਦਾਖ਼ਲ ਹੋਈਆਂ, ਜਿਸ ਵਿਚੋਂ 5 ਨਾਮਜ਼ਦਗੀ ਪੱਤਰ ਰੱਦ ਹੋਏ ਹਨ | ਇਸੇ ਤਰ੍ਹਾਂ ਬਲਾਕ ਸੰਮਤੀ ਭੁੱਨਰਹੇੜੀ ਲਈ ਕੁੱਲ 42 ਨਾਮਜ਼ਦਗੀਆਂ ਜਮਾਂ ਹੋਈਆਂ ਜਿਸ ਵਿਚੋਂ 6 ਨਾਮਜ਼ਦਗੀਆਂ ਰੱਦ ਹੋ ਕੇ 36, ਨਾਭਾ ਲਈ ਕੁੱਲ 114 ਨਾਮਜ਼ਦਗੀਆਂ 'ਚੋਂ 4 ਰੱਦ ਹੋ ਕੇ 110, ਘਨੌਰ ਬਲਾਕ ਸੰਮਤੀ ਲਈ 81 ਨਾਮਜ਼ਦਗੀਆਂ 'ਚੋਂ 5 ਰੱਦ ਹੋ ਕੇ 76, ਪਟਿਆਲਾ ਬਲਾਕ 'ਚ 64 ਨਾਮਜ਼ਦਗੀਆਂ ਵਿਚੋਂ 4 ਰੱਦ ਹੋ ਕੇ 60, ਪਟਿਆਲਾ ਦਿਹਾਤੀ ਸੰਮਤੀ ਲਈ 87 ਨਾਮਜ਼ਦਗੀਆਂ 'ਚੋਂ 2 ਰੱਦ ਹੋ ਕੇ 85 ਨਾਮਜ਼ਦਗੀਆਂ ਬਾਕੀ ਰਹਿ ਗਈਆਂ ਹਨ | ਇਸੇ ਤਰ੍ਹਾਂ ਪਾਤੜਾਂ ਬਲਾਕ ਸੰਮਤੀ ਲਈ 123 ਨਾਮਜ਼ਦਗੀ ਪੱਤਰਾਂ 'ਚੋਂ 10 ਰੱਦ ਹੋ ਕੇ 113 ਰਹਿ ਗਈਆਂ ਹਨ | ਇਸ ਤੋਂ ਇਲਾਵਾ ਰਾਜਪੁਰਾ ਬਲਾਕ ਸੰਮਤੀ ਲਈ ਕੁਲ 74 'ਚੋਂ ਕੋਈ ਵੀ ਨਾਮਜ਼ਦਗੀ ਪੱਤਰ ਰੱਦ ਨਹੀਂ ਹੋਇਆ | ਸਮਾਣਾ ਲਈ 75 ਨਾਮਜ਼ਦਗੀਆਂ 'ਚੋਂ 7 ਰੱਦ ਹੋ ਕੇ 68, ਸਨੌਰ ਬਲਾਕ ਸੰਮਤੀ ਲਈ 55 'ਚੋਂ 2 ਰੱਦ ਹੋ ਕੇ 53 ਨਾਮਜ਼ਦਗੀਆਂ ਰਹਿ ਗਈਆਂ ਹਨ | ਸ਼ੰਭੂ ਕਲਾਂ ਬਲਾਕ ਸੰਮਤੀ ਲਈ 71 ਨਾਮਜ਼ਦਗੀ ਦਾਖਲ਼ ਹੋਈਆਂ ਜਿਸ ਵਿਚੋਂ 2 ਰੱਦ ਹੋ ਕੇ 69 ਰਹਿ ਗਈਆਂ ਹਨ | ਅਧਿਕਾਰੀਆਂ ਮੁਤਾਬਿਕ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ 6 ਦਸੰਬਰ ਨੂੰ ਸ਼ਾਮ 3 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ | ਉਸ ਤੋਂ ਬਾਅਦ ਉਮੀਦਵਾਰਾਂ ਨੂੰ ਦੀ ਸੂਚੀ ਬਾਹਰ ਲਾ ਕੇ ਉਨ੍ਹਾਂ ਨੂੰ ਸਬੰਧਿਤ ਰਾਜਨੀਤਿਕ ਪਾਰਟੀਆਂ ਦੇ ਮੁਤਾਬਿਕ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਹੀਰਾ ਆਟੋਜ਼ ਦੇ ਸੀ. ਈ. ਓ. ਗਾਬਾ ਨੇ ਡੀ. ਐੱਸ. ਪੀ. ਬੱਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24