27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਦੀਆਂ 19 ਵਿਚੋਂ 16 ਸੀਟਾਂ 'ਤੇ 'ਆਪ' ਕਾਬਜ਼, ਇਕ ਅਕਾਲੀ ਦਲ, ਇਕ ਅਜ਼ਾਦ ਤੇ ਇਕ ਤੇ ਜਿੱਤੀ ਕਾਂਗਰਸ

Ad Position 21
No active advertisement
ਅਜੀਤ ਡੈਸਕ 18-12-2025
ਦੇਵੀਗੜ੍ਹ, 17 ਦਸੰਬਰ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਭੁਨਰਹੇੜੀ ਦੀਆਂ ਚੋਣਾਂ ਹੋਈਆਂ ਸਨ, ਜਿਸ ਦੇ ਨਤੀਜੇ ਅੱਜ ਐਲਾਨੇ ਗਏ ਹਨ | ਕੁਝ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਜ਼ੋਨ ਹਡਾਣਾ ਤੋਂ ਦੇ ਸਿਮਰਜੀਤ ਸਿੰਘ ਸੋਹਲ, ਜ਼ੋਨ ਬਰਕਤਪੁਰ ਤੋਂ ਦੇ ਸਿਮਰਦੀਪ ਸਿੰਘ, ਜ਼ੋਨ ਬਹਿਰੂ ਤੋਂ ਰਜਿੰਦਰ ਕੌਰ, ਜ਼ੋਨ ਭੁਨਰਹੇੜੀ ਤੋਂ ' ਦੀ ਅਮਨਦੀਪ ਕੌਰ, ਜ਼ੋਨ ਨੈਣ ਕਲਾਂ ਤੋਂ ਦੇ ਚਰਨਜੀਤ ਸਿੰਘ, ਜ਼ੋਨ ਰੋਸ਼ਨਪੁਰ ਤੋਂ ਮਨਜੀਤ ਕੌਰ, ਤਾਜਲਪੁਰ ਜ਼ੋਨ ਤੋਂ ਰਾਮ ਸਿੰਘ ਜਲਬੇੜਾ, ਭਾਂਖਰ ਜ਼ੋਨ ਤੋਂ ਤੇਜਿੰਦਰ ਸਿੰਘ ਬਿਨਾਂ ਮੁਕਾਬਲਾ ਚੁਣੇ ਗਏ ਸਨ | ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਮਸੀਂਗਣ ਤੋਂ ਗਗਨਦੀਪ ਕੌਰ ਅਤੇ ਜ਼ੋਨ ਦੁੱਧਨਸਾਧਾਂ ਤੋਂ ਗੁਰਪੀਤ ਸਿੰਘ ਗੋਪੀ, ਉਮੀਦਵਾਰ ਜਿੱਤੇ | ਇਸੇ ਤਰ੍ਹਾਂ ਅੱਜ ਬਲਾਕ ਸੰਮਤੀ ਭੁਨਰਹੇੜੀ ਦੇ ਐਲਾਨੇ ਨਤੀਜਿਆਂ ਵਿੱਚ ਜ਼ੋਨ ਬਿੰਜਲ ਤੋਂ 'ਆਪ' ਦੇ ਤਰਸੇਮ ਕੁਮਾਰ ਬੰਟੀ, ਜੋਨ ਬੁਧਮੋਰ ਤੋਂ ਅਜ਼ਾਦ ਉਮੀਦਵਾਰ ਲਾਭ ਕੌਰ, ਜ਼ੋਨ ਈਸਰਹੇੜੀ ਤੋਂ 'ਆਪ' ਦੇ ਜਸਮੇਰ ਸਿੰਘ, ਜ਼ੋਨ ਘੜਾਮ ਤੋਂ ਕਾਂਗਰਸ ਦੀ ਰਣਜੀਤ ਕੌਰ, ਜ਼ੋਨ ਮਾੜੂ ਤੋਂ 'ਆਪ' ਦੀ ਪਰਮਜੀਤ ਕੌਰ, ਜ਼ੋਨ ਸ਼ਾਦੀਪੁਰ ਤੋਂ 'ਆਪ' ਦੇ ਮੇਜਰ ਸਿੰਘ, ਜ਼ੋਨ ਲੇਹਲਾਂ ਜਗੀਰ ਤੋਂ 'ਆਪ' ਦੀ ਜਸਵਿੰਦਰ ਕੌਰ, ਜ਼ੋਨ ਬਹਾਦਰਪੁਰ ਮੀਰਾਂਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਕੌਰ ਪਤਨੀ ਜਗਮੇਲ ਸਿੰਘ, ਜੋਨ ਅਦਾਲਤੀਵਾਲਾ ਤੋਂ 'ਆਪ' ਦੇ ਗੁਰਿੰਦਰ ਸਿੰਘ ਅਦਾਲਤੀਵਾਲਾ ਜੇਤੂ ਰਹੇ | ਇਨ੍ਹਾ ਦੀ ਜਿੱਤ ਤੇ ਆਪੋ ਆਪਣੀ ਪਾਰਟੀ ਦੇ ਸਮੱਰਥਕਾਂ ਵਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ¢
Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਮਹੀਨੇ ਨੂੰ ਦੇਖਦਿਆਂ ਗਿਣਤੀ ਕੇਂਦਰਾਂ ਦੇ ਬਾਹਰ ਨਹੀਂ ਕੀਤਾ ਗਿਆ ਢੋਲ-ਢਮੱਕਾ ਅਗਲੀ ਖ਼ਬਰ ਹਲਕਾ ਰਾਜਪੁਰਾ ਦੀਆਂ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਨੇ 15 'ਚੋਂ 8 ਸੀਟਾਂ 'ਤੇ ਮਾਰੀ ਬਾਜ਼ੀ, 'ਆਪ' ਜ਼ਿਲ੍ਹਾ ਪ੍ਰ...
Ad Position 24