27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਲਿਬਰਲਜ਼ ਹਾਕੀ ਟੂਰਨਾਮੈਂਟ ਦੇ ਅੱਜ ਖੇਡੇ ਜਾਣਗੇ ਪ੍ਰੀ-ਕੁਆਟਰ ਮੈਚ

Ad Position 21
No active advertisement
ਅਜੀਤ ਡੈਸਕ 18-12-2025
ਨਾਭਾ, 17 ਦਸੰਬਰ (ਜਗਨਾਰ ਸਿੰਘ ਦੁਲੱਦੀ)-48ਵੇਂ ਸਾਲਾਨਾ ਜੀ. ਐੱਸ. ਬੈਂਸ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਤਿੰਨ ਮੈਚ ਖੇਡੇ ਗਏ | ਪਹਿਲਾ ਮੈਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਵੈਸਟ ਸੈਂਟਰ ਰੇਲਵੇ ਜਬਲਪੁਰ ਵਿਚਕਾਰ ਖੇਡਿਆ ਗਿਆ | ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਹਿਲੇ ਤਿੰਨ ਅੱਧ ਤੱਕ ਪੰਜਾਬੀ ਯੂਨੀਵਰਸਿਟੀ 1-0 ਨਾਲ ਅੱਗੇ ਸੀ | ਮੈਚ ਦੇ 55ਵੇਂ ਮਿੰਟ ਵਿਚ ਰੇਲਵੇ ਦੇ ਖਿਡਾਰੀ ਮੁਹੰਮਦ ਸਦੀਕ ਨੇ ਗੋਲ ਕਰਕੇ ਮੈਚ ਬਰਾਬਰ ਕਰ ਦਿੱਤਾ ਤੇ ਮੈਚ 1-1 ਨਾਲ ਬਰਾਬਰ ਰਿਹਾ | ਦੂਜਾ ਮੈਚ ਆਰਮੀ ਇਲੈਵਨ ਅਤੇ ਲਵਲੀ ਯੂਨੀਵਰਸਿਟੀ, ਜਲੰਧਰ ਵਿਚਕਾਰ ਖੇਡਿਆ ਗਿਆ | ਪਹਿਲੇ ਅੱਧ ਦੇ ਅੰਤ ਵਿਚ ਆਰਮੀ ਇਲੈਵਨ 2-0 ਨਾਲ ਅੱਗੇ ਸੀ | ਦੂਜੇ ਅੱਧ ਦੇ ਅੰਤ ਤੱਕ, ਦੋਵੇਂ ਟੀਮਾਂ 2-2 ਨਾਲ ਬਰਾਬਰ ਸਨ | ਇਸ ਦੌਰਾਨ ਲਵਲੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਦੋ ਹੋਰ ਗੋਲ ਕੀਤੇ | ਹਰਸੁਖਪ੍ਰੀਤ ਸਿੰਘ ਨੇ 17ਵੇਂ ਮਿੰਟ ਵਿਚ, ਸਾਹਿਲ ਨੇ 18ਵੇਂ ਮਿੰਟ ਵਿਚ, ਜਸਪਾਲ ਸਿੰਘ ਨੇ 52ਵੇਂ ਮਿੰਟ ਵਿਚ ਅਤੇ ਹਰਮਨਜੀਤ ਸਿੰਘ ਨੇ 58ਵੇਂ ਮਿੰਟ ਵਿਚ ਗੋਲ ਕਰਕੇ ਆਪਣੀ ਟੀਮ ਨੂੰ 4-2 ਨਾਲ ਜਿੱਤ ਦਿਵਾਈ | ਟੂਰਨਾਮੈਂਟ ਦਾ ਤੀਜਾ ਮੈਚ ਏ.ਐਸ.ਸੀ. ਜਲੰਧਰ ਅਤੇ ਹਿਮਾਚਲ ਇਲੈਵਨ ਵਿਚਕਾਰ ਖੇਡਿਆ ਗਿਆ | ਇਹ ਮੈਚ 2-2 'ਤੇ ਬਰਾਬਰ ਰਿਹਾ | ਇਸ ਮੈਚ ਦੇ ਮੁੱਖ ਮਹਿਮਾਨ ਹਰੀ ਸਿੰਘ ਪ੍ਰੀਤ ਐਗਰੋ ਇੰਡਸਟਰੀ ਦੇ ਐੱਮ.ਡੀ. ਨੇ ਟੂਰਨਾਮੈਂਟ ਕਮੇਟੀ ਨੂੰ ਇਕ ਲੱਖ ਰੁਪਿਆ ਦੇਣ ਦਾ ਐਲਾਨ ਵੀ ਕੀਤਾ | ਲਿਬਰਲ ਸੋਸਾਇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ ਨੇ ਇਸ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਵੀਰਵਾਰ ਨੂੰ ਚੌਥੇ ਦਿਨ ਚਾਰ ਪ੍ਰੀ-ਕੁਆਰਟਰ ਮੈਚ ਖੇਡੇ ਜਾਣਗੇ | ਪਹਿਲਾ ਮੈਚ ਆਰਮੀ ਇਲੈਵਨ ਅਤੇ ਐਮ.ਐਸ.ਕੇ. ਹਾਕੀ ਅਕੈਡਮੀ ਜਰਖੜ ਵਿਚਕਾਰ ਖੇਡਿਆ ਜਾਵੇਗਾ | ਦੂਜਾ ਮੈਚ ਈ.ਐਮ.ਈ. ਜਲੰਧਰ ਅਤੇ ਸਾਈ ਇੰਫਾਲ ਵਿਚਕਾਰ ਖੇਡਿਆ ਜਾਵੇਗਾ | ਤੀਜਾ ਮੈਚ ਪੱਛਮੀ ਕੇਂਦਰੀ ਰੇਲਵੇ ਜਬਲਪੁਰ ਅਤੇ ਚੰਡੀਗੜ੍ਹ ਇਲੈਵਨ ਵਿਚਕਾਰ ਖੇਡਿਆ ਜਾਵੇਗਾ | ਇਸੇ ਤਰ੍ਹਾਂ ਚੌਥਾ ਮੈਚ ਏ.ਐੱਸ.ਸੀ. ਜਲੰਧਰ ਅਤੇ ਉੱਤਰੀ ਰੇਲਵੇ ਨਵੀਂ ਦਿੱਲੀ ਵਿਚਕਾਰ ਖੇਡਿਆ ਜਾਵੇਗਾ | ਇਸ ਮੌਕੇ ਗੁਰਜੀਤ ਸਿੰਘ ਬੈਂਸ, ਅਜੇ ਸਿੰਘ ਭੂਰੀਆ ਜੁਆਇੰਟ ਸਕੱਤਰ, ਜਤਿੰਦਰ ਸਿੰਘ ਦਾਖੀ, ਦਲਵੀਰ ਸਿੰਘ ਭੰਗੂ, ਹਰਦੀਪ ਸਿੰਘ, ਅਸ਼ੋਕ ਬਾਂਸਲ, ਹਰਪਾਲ ਸਿੰਘ ਲਾਡੀ ਐਮ.ਡੀ. ਏ.ਐਸ. ਕੰਬਾਈਨ, ਕਰਮਜੀਤ ਸਿੰਘ ਅਲੌਹਰਾਂ, ਵਰਿੰਦਰ ਸਿੰਘ ਗੋਲਡੀ, ਸੁਭਾਸ਼ ਬਾਂਸਲ, ਨਰਿੰਦਰ ਬਾਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਪੀ. ਆਰ. ਟੀ. ਸੀ. ਪੈਨਸ਼ਨਰਾਂ ਨੇ ਘੇਰਿਆ ਮੁੱਖ ਦਫ਼ਤਰ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਮਹੀਨੇ ਨੂੰ ਦੇਖਦਿਆਂ ਗਿਣਤੀ ਕੇਂਦਰਾਂ ਦੇ ਬਾਹਰ ਨਹੀਂ ਕੀਤਾ ਗਿਆ ਢੋਲ-ਢਮੱਕਾ
Ad Position 24