27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਮੰਗਾਂ ਨੂੰ ਲੈ ਕੇ ਪੀ. ਆਰ. ਟੀ. ਸੀ. ਪੈਨਸ਼ਨਰਾਂ ਨੇ ਘੇਰਿਆ ਮੁੱਖ ਦਫ਼ਤਰ

Ad Position 21
No active advertisement
ਅਜੀਤ ਡੈਸਕ 18-12-2025
ਪਟਿਆਲਾ, 17 ਦਸੰਬਰ (ਅ.ਸ. ਆਹਲੂਵਾਲੀਆ)-ਲੰਮੇ ਸਮੇਂ ਤੋਂ ਬਕਾਏ ਨਾ ਮਿਲਣ ਕਾਰਨ ਪੀ. ਆਰ. ਟੀ. ਸੀ. ਪੈਨਸ਼ਨਰਾਂ 'ਚ ਜਾਗੇ ਰਹੋ ਨੂੰ ਲੈ ਕੇ ਪੀ. ਆਰ. ਟੀ. ਸੀ. ਪੈਨਸ਼ਨਰਾਂ ਨੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿਚ ਪੀ. ਆਰ. ਟੀ. ਸੀ. ਦੇ ਮੁੱਖ ਦਫਤਰ ਦੇ ਮੁੱਖ ਗੇਟ ਉੱਤੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ¢ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਅਦਾਰੇ ਦੀ ਮੈਨੇਜਮੈਂਟ ਦੀ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਚੁੱਪ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਸੀਂ ਸਾਰੀ ਉਮਰ ਅਦਾਰੇ ਦੀ ਸੇਵਾ ਕਰਦਿਆਂ ਲੰਘਾਈ ਪਰ ਅੱਜ ਸਾਨੂੰ ਆਪਣੇ ਹੱਕ ਲੈਣ ਲਈ ਵਾਰ-ਵਾਰ ਧਰਨਾ ਦੇਣਾ ਪੈ ਰਿਹਾ ਹੈ¢ ਉਨ੍ਹਾਂ ਨੇ ਸਾਰੇ ਬਕਾਇਆਂ ਦੀ ਅਦਾਇਗੀ ਕਰਨ ਦੀ ਮੰਗ ਕੀਤੀ¢ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਸਾਡਾ ਪੇਟ ਕੱਟ ਕੇ ਭਾਰੀ ਤਨਖਾਹ ਲੈਣ ਵਾਲੀਆਂ ਅÏਰਤਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਸਫਰ ਸਹੂਲਤ, ਵੋਟਾਂ ਲੈਣ ਲਈ ਸਰਕਾਰੀ ਰਿਸ਼ਵਤ ਹੈ, ਜਿਸ ਨਾਲ ਅਦਾਰੇ ਤਕਰੀਬਨ 500 ਕਰੋੜ ਸਲਾਨਾ ਦਾ ਨੁਕਸਾਨ ਹੋ ਰਿਹਾ ਹੈ¢ ਉਪਰੋਕਤ ਤੋਂ ਇਲਾਵਾ ਇਸ ਧਰਨੇ ਨੂੰ ਗੁਰਮੀਤ ਸਿੰਘ ਕਪੂਰਥਲਾ, ਕਾਲਾ ਸਿੰਘ ਕੋਟਕਪੁਰ ਫਰੀਦਕੋਟ, ਗੋਪਾਲ ਕ੍ਰਿਸ਼ਨ ਬਠਿੰਡਾ, ਗਿਆਨ ਚੰਦ ਬੁੱਢਲਾਡਾ, ਸੁਖਵਿੰਦਰ ਸਿੰਘ ਬਰਨਾਲਾ, ਬਲਵੰਤ ਸਿੰਘ ਜੋਗਾ ਸੰਗਰੂਰ, ਜਗਤਾਰ ਸਿੰਘ, ਹਰਭਜਨ ਸਿੰਘ ਨੇ ਵੀ ਸੰਬੋਧਨ ਕੀਤਾ¢ ਇਸ ਮੌਕੇ ਬਚਨ ਸਿੰਘ ਅਰੋੜਾ ਜਨਰਲ ਸਕੱਤਰ, ਬਖਸ਼ੀਸ਼ ਸਿੰਘ, ਨਿਰਪਾਲ ਸਿੰਘ, ਬਲਵੀਰ ਸਿੰਘ ਬੁੱਟਰ, ਮਹਿੰਦਰ ਸਿੰਘ ਸੋਹੀ, ਬੀਰ ਸਿੰਘ, ਗੁਰਦੀਪ ਸਿੰਘ ਇਸਪੈਕਟਰ, ਸੂਰਜਭਾਨ, ਬਲਵੰਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੁਪਿੰਦਰ ਸਿੰਘ ਤੇ ਰਣਜੀਤ ਸਿੰਘ ਰਾਣਾ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਲਿਬਰਲਜ਼ ਹਾਕੀ ਟੂਰਨਾਮੈਂਟ ਦੇ ਅੱਜ ਖੇਡੇ ਜਾਣਗੇ ਪ੍ਰੀ-ਕੁਆਟਰ ਮੈਚ
Ad Position 24