27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜਮਹੂਰੀ ਅਧਿਕਾਰ ਸਭਾ ਨੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 18-12-2025
ਪਟਿਆਲਾ, 17 ਦਸੰਬਰ (ਗੁਰਵਿੰਦਰ ਸਿੰਘ ਔਲਖ)-ਜਮਹੂਰੀ ਅਧਿਕਾਰ ਸਭਾ ਪਟਿਆਲਾ ਵਲੋਂ ਮਨੁੱਖੀ ਅਧਿਕਾਰਾਂ ਤੇ ਸੈਮੀਨਾਰ ਕਰਾਇਆ ਗਿਆ, ਜਿਸ ਦੀ ਪ੍ਰਧਾਨਗੀ ਸਾਂਝੇ ਤੌਰ 'ਤੇ ਪੋ੍ਰ. ਜਗਮੋਹਨ ਸਿੰਘ, ਡਾ. ਰਣਜੀਤ ਸਿੰਘ ਘੁੰਮਣ, ਤਰਸੇਮ ਗੋਇਲ ਅਤੇ ਪੋ੍ਰ. ਬਾਵਾ ਸਿੰਘ ਨੇ ਕੀਤੀ | ਸੈਮੀਨਾਰ ਦੇ ਮੁੱਖ ਬੁਲਾਰੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪੋ੍ਰ. ਜਗਮੋਹਨ ਸਿੰਘ ਸਨ | ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਵਿਸਥਾਰਤ ਵਿਆਖਿਆ ਕਰਦੇ ਹੋਏ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੇ ਸੰਕਟ 'ਚ ਮਨੁੱਖੀ ਜ਼ਿੰਦਗੀ ਦੀ ਆਨ, ਸ਼ਾਨ ਤੇ ਸਵੈਮਾਨ ਖ਼ਤਰੇ 'ਚ ਪੈ ਜਾਂਦੇ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਕਾਰਪੋਰੇਟ ਜਗਤ 'ਚ ਸਾਡੇ ਦੇਸ ਦੇ ਨਾਲ-ਨਾਲ ਵਿਸ਼ਵ 'ਚ ਮਨੁੱਖੀ ਅਧਿਕਾਰਾਂ ਲਈ ਵੱਡੇ ਖ਼ਤਰੇ ਬਣੇ ਹੋਏ ਹਨ | ਕਿਉਂਕਿ ਰਾਜ ਕਰਨ ਵਾਲੀਆਂ ਜਮਾਤਾਂ ਕਾਰਪੋਰੇਟ ਦੇ ਸਰਮਾਏ ਨਾਲ ਚੋਣਾਂ ਲੜ ਕੇ ਸੱਤਾ ਹਾਸਲ ਕਰਦੀਆਂ ਹੋਣ ਕਰਕੇ ਲੋਕਾਂ ਦੀ ਨੁਮਾਇੰਦਗੀ ਦਾ ਛਲ ਕਪਟ ਦਿਖਾਵੇ ਲਈ ਕਰਕੇ ਦੇਸ ਦਾ ਸਰਮਾਇਆ ਤੇ ਕੁਦਰਤੀ ਸੋਮੇ ਲੁਟਾ ਤੇ ਤਬਾਹ ਕਰ ਰਹੀਆਂ ਹਨ | ਉਨ੍ਹਾਂ ਆਪਣੇ ਵਿਚਾਰਾਂ ਰਾਹੀਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਲੋਕ ਲਹਿਰ ਤਿਆਰ ਕਰਨ ਲਈ ਅਪੀਲ ਕੀਤੀ | ਅੰਤ 'ਚ ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ, ਜੋ ਕਿ ਹਾਜ਼ਰ ਦਰਸ਼ਕਾਂ ਵਲੋਂ ਸਲਾਹੇ ਗਏ | ਜਮਹੂਰੀ ਅਧਿਕਾਰ ਸਭਾ ਪਟਿਆਲਾ ਦੇ ਪ੍ਰਧਾਨ ਡਾ. ਰਣਜੀਤ ਸਿੰਘ ਘੁੰਮਣ ਵਲੋਂ ਮੁਖ ਬੁਲਾਰੇ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਕੀਮਤੀ ਵਿਚਾਰ ਰੱਖੇ ਗਏ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਵਿਧੂ ਸ਼ੇਖਰ ਨੇ ਬਾਖ਼ੂਬੀ ਨਿਭਾਈ | ਇਸ ਸੈਮੀਨਾਰ 'ਚ ਡਾ. ਬਰਜਿੰਦਰ ਸਿੰਘ ਸੋਹਲ, ਰਾਜੀਵ ਕੁਮਾਰ ਐਡਵੋਕੇਟ, ਸੁੱਚਾ ਸਿੰਘ ਚੀਮਾ, ਦਵਿੰਦਰ ਸਿੰਘ ਪੂਨੀਆਂ, ਸੁਰਿੰਦਰ ਕੁਮਾਰ, ਪੋ੍ਰ. ਇਕਬਾਲ ਸਿੰਘ ਸੋਮੀਆ, ਡਾ. ਅਰਵਿੰਦਰ ਕੌਰ ਕਾਕੜਾ, ਬਲਰਾਜ ਜੋਸ਼ੀ, ਕਿਸਾਨ ਆਗੂ ਜਗਮੋਹਨ ਸਿੰਘ, ਅਵਤਾਰ ਸਿੰਘ ਕੌਰਜੀਵਾਲਾ, ਸਤਵੰਤ ਸਿੰਘ, ਡਾ. ਜਰਨੈਲ ਸਿੰਘ ਕਾਲੇਕਾ, ਰਣਜੀਤ ਸਿੰਘ ਸਵਾਜਪੁਰ, ਸੁਰਿੰਦਰ ਸਿੰਘ ਖ਼ਾਲਸਾ, ਮੁਲਾਜ਼ਮ ਤੇ ਪੈਨਸ਼ਨਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗ਼ਰੀਬਾਂ ਨੂੰ ਖ਼ਤਮ ਕਰਨ ਲਈ ਮਨਰੇਗਾ ਦਾ ਨਾਂਅ ਬਦਲਿਆ ਜਾ ਰਿਹੈ- ਗੁਰਦੀਪ ਅਗਲੀ ਖ਼ਬਰ ਭੁਪਿੰਦਰ ਸਿੰਘ ਤੇ ਰਣਜੀਤ ਸਿੰਘ ਰਾਣਾ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24