ਸਮਾਣਾ, 17 ਦਸੰਬਰ (ਸਾਹਿਬ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਨਿਆਂ ਦੇ ਹਿਤ ਪਾਲਦੇ ਹੋਏ ਮਨਰੇਗਾ ਸਕੀਮ ਦਾ ਨਾਂਅ ਬਦਲਣ ਜਾ ਰਹੀ ਹੈ | ਕੇਂਦਰ ਦੀ ਇਹ ਕੋਸ਼ਿਸ਼ ਗਰੀਬ ਲੋਕਾਂ ਨੂੰ ਖ਼ਤਮ ਕਰਨ ਲਈ ਹੈ | ਇਹ ਵਿਚਾਰ ਬੇਗਮਪੁਰਾ ਫ਼ਰੰਟ ਦੇ ਚੇਅਰਮੈਨ ਨੰਬਰਦਾਰ ਗੁਰਦੀਪ ਸਿੰਘ ਪ੍ਰਗਟ ਕਰਦਿਆਂ ਕਿਹਾ ਹੈ ਕਿ ਮਨਰੇਗਾ ਸਕੀਮ ਨਾਲ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਸੀ ਜੋ ਭਾਜਪਾ ਨੂੰ ਹਜ਼ਮ ਨਹੀਂ ਹੋ ਰਿਹਾ | ਮਨਰੇਗਾ ਦੀ ਥਾਂ 'ਤੇ ਲਿਆਂਦੇ ਜਾ ਨਵੇਂ ਕਾਨੂੰਨ ਵਿਚ ਰੁਜ਼ਗਾਰ ਦੇ ਦਿਨ ਘੱਟ ਕਰ ਦਿੱਤੇ ਹਨ ਜਿਸ ਨਾਲ ਮਜ਼ਦੂਰ ਜਨਤਾ ਦੇ ਹਿਤਾਂ ਨਾਲ ਖਿਲਵਾੜ ਹੋਵੇਗਾ | ਉਨ੍ਹਾਂ ਆਖਿਆ ਕਿ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸਰਕਾਰ ਬਣਾ ਕੇ ਭਾਜਪਾ ਆਪਣੇ 'ਅਸਲ' ਰੂਪ 'ਚ ਆ ਗਈ ਹੈ | ਉਨ੍ਹਾਂ ਆਖਿਆ ਕਿ ਕੇਂਦਰ ਦੀ ਗਰੀਬ ਵਿਰੋਧੀ ਕਿਸੇ ਸਕੀਮ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ |