08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਕਾਰ ਸਵਾਰ ਹੋਏ ਫਰਾਰ

Ad Position 21
No active advertisement
ਅਜੀਤ ਡੈਸਕ 21-12-2025
ਰਾਜਪੁਰਾ, 20 ਦਸੰਬਰ (ਰਣਜੀਤ ਸਿੰਘ)-ਸ਼ੰਭੁੂ ਪੁਲਿਸ ਨੇ ਦੋ ਕਾਰ ਸਵਾਰ ਕੈਨੀਆਂ ਵਿਚ ਡੀਜਲ ਤੇਲ ਪਵਾ ਕੇ ਬਿਨਾਂ ਪੈਸੇ ਦਿੱਤਿਆਂ ਫਰਾਰ ਹੋਣ ਵਾਲੇ ਵਿਆਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਕ ਪੁਲਿਸ ਨੂੰ ਰਾਜ ਕੁਮਾਰ ਪੁੱਤਰ ਮਲਿਤ ਪ੍ਰਸ਼ਾਦ ਵਾਸੀ ਯੂ.ਪੀ. ਹਾਲ ਆਬਾਦ ਸ਼ੰਭੂ ਪੈਟਰੋਲ ਪੰਪ ਨੇ ਪੁਲਿਸ ਨੂੰ ਦੱਸਿਆ ਕਿ ਦੋ ਵਿਅਕਤੀ ਕਾਰ ਵਿਚ ਸਵਾਰ ਹੋ ਆਏ | ਉਨ੍ਹਾਂ ਨੇ ਕਾਰ ਵਿਚ ਪਈਆਂ ਕੈਨੀਆਂ ਵਿਚ ਡੇਢ ਸੌ ਲੀਟਰ ਦੇ ਕਰੀਬ ਡੀਜ਼ਲ ਤੇਲ ਪਵਾਇਆ ਅਤੇ ਬਿਨਾਂ ਪੈਸੇ ਦਿੱਤੇ ਤੋਂ ਫਰਾਰ ਹੋ ਗਏ ਹਨ | ਸ਼ਿਕਾਇਤ ਮੁਤਾਬਕ ਪਤਾ ਲੱਗਾ ਕਿ ਇਨ੍ਹਾਂ ਨੇ ਕਾਰ ਤੇ ਜਾਅਲੀ ਨੰਬਰ ਪਲੇਟ ਲਾਈ ਹੋਈ ਸੀ | ਇਸ ਸੰਬੰਧੀ ਪੁਲਿਸ ਨੇ ਪਵਿੱਤਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਜ਼ਿਲ੍ਹਾ ਸੰਗਰੁੂਰ ਅਤੇ ਮਨਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਜ਼ਿਲ੍ਹਾ ਮਾਨਸਾ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਮੋਬਾਈਲ ਗੇਮਾਂ ਦੀ ਬਜਾਏ ਰਵਾਇਤੀ ਖੇਡਾਂ ਤੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ-ਐਸ.ਡੀ.ਐ... ਅਗਲੀ ਖ਼ਬਰ ਸ਼ਹੀਦੀ ਦਿਨਾਂ 'ਚ ਢੋਲ-ਢਮੱਕੇ ਨਾਲ ਸ਼ੋਭਾ ਯਾਤਰਾ ਨਾ ਕੱਢੀ ਜਾਵੇ- ਕੋਹਲੀ
Ad Position 24