19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਲਜ਼ਾਰਇੰਦਰ ਸਿੰਘ ਚਹਿਲ ਨੂੰ ਯੋਜਨਾ ਕਮਿਸ਼ਨ ਦਾ ਵਾਈਸ ਚੇਅਰਮੈਨ ਬਣਾਉਣ 'ਤੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 24-12-2025
ਪਟਿਆਲਾ, 23 ਦਸੰਬਰ (ਮਨਦੀਪ ਸਿੰਘ ਖਰੌੜ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਹਿਲ ਦੇ ਪੁੱਤਰ ਗੁਲਜ਼ਾਰਇੰਦਰ ਸਿੰਘ ਚਹਿਲ ਨੂੰ ਯੋਜਨਾ ਕਮਿਸ਼ਨ ਦਾ ਵਾਈਸ ਚੇਅਰਮੈਨ (ਕੈਬਨਿਟ ਰੈਂਕ) ਬਣਾਏ ਜਾਣ 'ਤੇ ਵਧਾਈ ਦਿੱਤੀ ਹੈ | ਇਸ ਮੌਕੇ ਬੀ.ਕੇ.ਯੂ. ਸ਼ਾਦੀਪੁਰ ਦੇ ਆਗੂਆਂ ਨੇ ਕਿਹਾ ਕਿ ਗੁਲਜ਼ਾਰ ਇੰਦਰ ਸਿੰਘ ਚਹਿਲ ਦੀ ਇਹ ਨਿਯੁਕਤੀ ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਲਈ ਲਾਭਦਾਇਕ ਸਾਬਤ ਹੋਵੇਗੀ | ਸਾਬਕਾ ਡੀ. ਆਈ. ਜੀ. ਚਹਿਲ ਤੇ ਜਗਦੇਵ ਕੌਰ ਦੇ ਪੋਤੇ ਰੂਜਇੰਦਰ ਸਿੰਘ ਚਹਿਲ ਦੇ ਘਰ ਪਹੁੰਚਣ 'ਤੇ ਵਧਾਈ ਵੀ ਦਿੱਤੀ | ਯੂਨੀਅਨ ਆਗੂਆਂ ਨੇ ਕਿਹਾ ਕਿ ਪਰਿਵਾਰਕ ਖ਼ੁਸ਼ੀ ਦੇ ਨਾਲ-ਨਾਲ ਇਹ ਸਨਮਾਨ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ | ਇਸ ਮੌਕੇ ਬੀਕੇਯੂ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਕੌਮੀ ਪੈੱ੍ਰਸ ਸਕੱਤਰ ਹਰਬੰਸ ਸਿੰਘ ਦਦਹੇੜਾ, ਸਕੱਤਰ ਗੁਰਜਿੰਦਰ ਸਿੰਘ ਕਾਲਾ ਗੱਜੂਮਾਜਰਾ, ਸੁਭਾਸ਼ ਪਾਠਕ, ਬੇਅੰਤ ਸਿੰਘ, ਪਰਦੁਮਨ ਸਿੰਘ ਗੱਜੂਮਾਜਰਾ, ਰਾਣਾ ਜੁਝਾਰ, ਐਡ. ਤਲਵਿੰਦਰ ਸਿੰਘ ਚਾਹਲ, ਠਾਕਰ ਸਿੰਘ, ਚੰਦ ਸਿੰਘ, ਬੇਅੰਤ ਸਿੰਘ, ਵਿੱਕੀ ਘੱਗਾ ਅਤੇ ਗੁਰਮਨ ਪਟਿਆਲਾ ਆਦਿ ਹਾਜ਼ਰ ਸਨ | ਇਸ ਮੌਕੇ ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਹਿਲ ਨੇ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦੇਣ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐੱਨ. ਐੱਸ. ਐੱਸ. ਵਲੰਟੀਅਰ ਅਮਨਪ੍ਰੀਤ ਕੌਰ ਬਣੇਗੀ ਗਣਤੰਤਰ ਦਿਵਸ ਦਿੱਲੀ ਦੀ ਪਰੇਡ ਦਾ ਹਿੱਸਾ ਅਗਲੀ ਖ਼ਬਰ ਚੌਕਸੀ ਵਿਭਾਗ ਨੇ ਬਿਲਡਿੰਗ ਸ਼ਾਖਾ ਦਾ ਪੁਰਾਣਾ ਤੇ ਨਵਾਂ ਰਿਕਾਰਡ ਕਬਜ਼ੇ 'ਚ ਲਿਆ
Ad Position 24