19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਜਗਮੀਤ ਸਿੰਘ ਹਰਿਆਊ ਦੀ ਮਿਹਨਤ ਰੰਗ ਲਿਆਈ- ਅਕਾਲੀ ਆਗੂ

Ad Position 21
No active advertisement
ਅਜੀਤ ਡੈਸਕ 24-12-2025
ਪਾਤੜਾਂ, 23 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹਲਕਾ ਸ਼ੁਤਰਾਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਦੀ ਅਗਵਾਈ 'ਚ ਯੋਜਨਾ ਬੰਦ ਤਰੀਕੇ ਨਾਲ ਚੋਣਾਂ ਲੜੀਆਂ ਗਈਆਂ, ਜਿਸ ਦੀ ਬਦੌਲਤ ਸਮੁੱਚੇ ਪਟਿਆਲਾ ਜ਼ਿਲੇ੍ਹ ਵਿਚੋਂ ਜਿੱਥੇ ਇਸ ਹਲਕੇ ਵਿਚ ਅਕਾਲੀ ਦਲ ਨੇ ਬਲਾਕ ਸੰਮਤੀ 'ਚ ਵੱਧ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਉੱਥੇ ਹੀ ਇਸੇ ਹਲਕੇ ਤੋਂ ਭਾਰੀ ਬਹੁਮਤ ਨਾਲ ਇਕ ਜ਼ਿਲ੍ਹਾ ਪ੍ਰੀਸ਼ਦ ਤੇ ਜਿੱਤ ਹਾਸਿਲ ਕੀਤੇ ਜਾਣ ਨਾਲ ਅਕਾਲੀ ਦਲ ਦੀ ਸਮੁੱਚੀ ਹਾਈ ਕਮਾਨ ਵਲੋਂ ਹਰਿਆਊ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ¢ ਹਲਕਾ ਸ਼ੁਤਰਾਣਾ ਦੇ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਬਤÏਰ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਜਿਸ ਤਰ੍ਹਾਂ ਜ਼ਿਲੇ੍ਹ ਦੇ ਸਾਰੇ ਹਲਕਿਆਂ ਹਲਕੇ ਵਿਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਉੱਥੇ ਹੀ ਹਲਕਾ ਸ਼ੁਤਰਾਣਾ ਵਿੱਚ ਅਕਾਲੀ ਦਲ ਦੇ ਨਿਰਾਸ਼ ਹੋਕੇ ਘਰਾਂ ਵਿਚ ਬੈਠੇ ਟਕਸਾਲੀ ਆਗੂਆਂ ਅਤੇ ਨÏਜਵਾਨਾਂ ਨੂੰ ਅਕਾਲੀ ਦਲ ਨਾਲ ਤੋਰ ਕੇ ਪਾਰਟੀ ਨਾਲ ਜੋੜਿਆ¢ ਜਿਸ ਦੀ ਬਦੌਲਤ ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵਿਚ ਉਨ੍ਹਾਂ ਵਲੋਂ ਯੋਜਨਾਵੱਧ ਤਰੀਕੇ ਨਾਲ ਖੜ੍ਹੇ ਕੀਤੇ ਗਏ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੇ ਸਤ੍ਹਾ ਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਸਖਤ ਟੱਕਰ ਦਿੱਤੀ ਤੇ ਜਿੱਥੇ ਉਹ ਬਚਿੱਤਰ ਸਿੰਘ ਨੇ ਜਿੱਤ ਹਾਸਲ ਕੀਤੀ ਉੱਥੇ ਹੀ ਬਲਾਕ ਸੰਮਤੀ 7 ਉਮੀਦਵਾਰਾਂ ਨੂੰ ਜਿਤਾਇਆ ਉੱਥੇ ਹੀ ਜੇਕਰ ਅਪਾਰਦਰਸ਼ੀ ਢੰਗ ਨਾਲ ਜੇਕਰ ਵੋਟਾਂ ਦੀ ਗਿਣਤੀ ਹੁੰਦੀ ਤਾਂ ਹੋਰ ਕਈ ਉਮੀਦਵਾਰਾਂ ਜਿੱਤ ਹਾਸਲ ਕਰਦੇ ਸਨ¢ ਅਕਾਲੀ ਆਗੂਆਂ ਨੇ ਕਿਹਾ ਕਿ ਇਸ ਹਲਕੇ ਵਿੱਚ ਜ਼ਿਲ੍ਹਾ ਪ੍ਰਧਾਨ ਜਗਮੀਤ ਹਰਿਆਊ ਦੀ ਸਖਤ ਮਿਹਨਤ ਅਤੇ ਉਨ੍ਹਾਂ ਵਲੋਂ ਯੋਜਨਾਵੱਧ ਢੰਗ ਨਾਲ ਖੜ੍ਹੇ ਕੀਤੇ ਉਮੀਦਵਾਰਾਂ ਕਾਰਨ ਮਿਲੀ ਇਨ੍ਹਾਂ ਚੋਣਾਂ 'ਚ ਮਿਲੀ ਇਸ ਸਫਲਤਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੇ ਅਕਾਲੀ ਦਲ ਦੀ ਹਾਈ ਕਮਾਨ ਵਲੋਂ ਜਗਮੀਤ ਸਿੰਘ ਹਰਿਆਊ ਦੀ ਪ੍ਰਸੰਸਾਂ ਕੀਤੀ ਜਾ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ ਸ਼ੈਲਰ ਐਸੋਸੀਏਸ਼ਨ ਅਮਲੋਹ ਵਲੋਂ ਸੀ. ਐੱਮ. ਆਰ. ਚਾਵਲ ਲਗਾਉਣ ਦੀ ਇਜਾਜ਼ਤ ਦੀ ਮੰਗ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ 'ਚ ਸ਼ਾਨਦਾਰ ਜਿੱਤ
Ad Position 24