28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਐਡਵੋਕੇਟ ਸੈਣੀ ਨੂੰ ਸਦਮਾ, ਭਰਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 29-12-2025
ਰਾਜਪੁਰਾ, 28 ਦਸੰਬਰ (ਰਣਜੀਤ ਸਿੰਘ)-ਸਿਵਲ ਕੋਰਟ ਵਿਚ ਬਤੌਰ ਵਕੀਲ ਪ੍ਰੈਕਟਿਸ ਕਰਦੇ ਐਡਵੋਕੇਟ ਹਰਮਿੰਦਰ ਸਿੰਘ ਸੈਣੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਭਰਾ ਜਸਪਾਲ ਸਿੰਘ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ | ਉਹ ਆਪਣੇ ਪਿੱਛੇ ਪਤਨੀ, ਬੇਟਾ ਤੇ ਬੇਟੀ ਛੱਡ ਗਏ ਹਨ | ਉਨ੍ਹਾਂ ਦੇ ਸੰਸਕਾਰ ਦੇ ਮੌਕੇ 'ਤੇ ਵਕੀਲ, ਸਮਾਜ ਸੇਵੀ ਸੰਸਥਾਵਾਂ ਤੇ ਪ੍ਰਧਾਨ ਅਤੇ ਇਲਾਕੇ ਦੇ ਪੰਚ ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ | ਹੋਰਨਾਂ ਸਮੇਤ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਪ੍ਰਧਾਨ ਅਬਰਿੰਦਰ ਸਿੰਘ ਕੰਗ, ਪ੍ਰਧਾਨ ਰਣਜੀਤ ਸਿੰਘ ਰਾਣਾ, ਮੈਂਬਰ ਬਾਰ ਕੌਂਸਲ ਚੌਧਰੀ ਕਰਮਜੀਤ ਸਿੰਘ, ਅਜੈ ਕਾਂਤ ਪਹੂਜਾ, ਸਤਨਾਮ ਸਿੰਘ, ਹਰਬੰਸ ਸਿੰਘ ਮੰਡਲ, ਨਰੇਸ਼ ਰਾਣਾ, ਤੇਜਬੀਰ ਸਿੰਘ ਜ਼ੈਲਦਾਰ, ਮਹਿੰਦਰਜੀਤ ਸਿੰਘ ਚੌਹਾਨ, ਚੌਧਰੀ ਚੂਹੜ ਸਿੰਘ, ਤੇਜਿੰਦਰ ਸਿੰਘ ਪਾਂਧਾ, ਰਾਕੇਸ਼ ਮਹਿਤਾ, ਸੁਨੀਲ ਪਬਰੇਜਾ, ਰਾਜੇਸ਼ ਸ਼ਰਮਾ, ਰਿਪੁਦਮਨ ਸਿੰਘ ਸੇਤੀਆ, ਰਮਨਦੀਪ ਸਿੰਘ ਬੜਿੰਗ, ਹਰਪ੍ਰੀਤ ਸਿੰਘ ਕੰਬੋਜ, ਅਭਿਨਵ ਉਬਰਾਏ, ਸੰਜੇ ਬੱਗਾ, ਸੰਦੀਪ ਵਰਮਾ, ਧਨਵੰਤ ਸਿੰਘ ਗਿੱਲ, ਦਵਿੰਦਰ ਸਿੰਘ ਚੌਹਾਨ, ਚੌਧਰੀ ਅਮਨ, ਚੌਧਰੀ ਸ਼ੇਖਰ ਸਿੰਘ, ਨਰਿੰਦਰ ਪਟਿਆਲ, ਹਰਮਨਦੀਪ ਸਿੰਘ ਸਰਵਾਰਾ, ਹਰਮਿੰਦਰ ਸਿੰਘ ਸਰਵਾਰਾ, ਹਰਨੇਕ ਸਿੰਘ ਭੰਗੂ, ਹਜ਼ਾਰਾ ਸਿੰਘ, ਜਗਜੀਤ ਸਿੰਘ ਸੰਧੂ, ਰਜਿੰਦਰ ਸਿੰਘ ਅਲੂਣਾ, ਆਈ.ਡੀ. ਤਿਵਾੜੀ, ਆਤਮਾ ਸਿੰਘ, ਜਸਪਾਲ ਸਿੰਘ, ਕਿਰਨਦੀਪ ਪਾਸੀ, ਕਰਨਵੀਰ ਸਿੰਘ ਭੋਗਲ, ਰਜਿੰਦਰ ਸਿੰਘ ਸੈਣੀ, ਰਾਕੇਸ਼ ਕਪੂਰ, ਸੁਖਦੇਵ ਕੰਬੋਜ ਸਮੇਤ ਹੋਰ ਬੈਂਕ ਦੇ ਅਧਿਕਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਵਜੋਂ ਡਾ. ਖੋਖਰ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਵਿਧਾਇਕ ਜੌੜਾਮਾਜਰਾ ਨੇ ਪਿੰਡ ਮੁਰਾਦਪੁਰਾ ਦੇ ਲੋਕਾਂ ਨੂੰ ਨਸ਼ਿਆਂ ਤੋਂ ਤੌਬਾ ਕਰਨ ਲਈ ਕਿਹਾ, ਦਿੱਤਾ ਮਦਦ ਦਾ ਭਰੋਸਾ
Ad Position 24