ਸਮਾਣਾ, 30 ਦਸੰਬਰ (ਪ੍ਰੀਤਮ ਸਿੰਘ ਨਾਗੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਬੈਠਕ ਸੁਖਵਿੰਦਰ ਸਿੰਘ ਤੁਲੇਵਾਲ ਦੀ ਪ੍ਰਧਾਨਗੀ ਵਿਚ ਗੁਰਦੁਆਰਾ ਸਾਹਿਬ ਢੈਠਲ ਵਿਚ ਹੋਈ | ਬੈਠਕ 'ਚ ਸੂਬਾ ਕਨਵੀਨਰ ਹਰਭਜਨ ਸਿੰਘ ਬੁੱਟਰ ਗੁਰਮੀਤ ਸਿੰਘ ਦਿੱਤੂਪੁਰ ਵਿਸ਼ਸ਼ ਤੌਰ 'ਤੇ ਪਹੁੰਚੇ | ਬੈਠਕ ਨੂੰ ਸੰਬੋਧਨ ਕਰਦਿਆਂ ਤੁਲੇਵਾਲ ਅਤੇ ਹਰਭਜਨ ਸਿੰਘ ਬੁੱਟਰ ਨੇ ਬਿਜਲੀ ਬਿੱਲ ਤੇ ਸੀਡ ਬਿੱਲ 2025 ਸੰਬੰਧੀ ਕਿਸਾਨਾਂ ਨੂੰ ਵਿਸਥਾਰ ਨਾਲ ਦੱਸਿਆ ਕਿ ਇਹ ਬਿੱਲ ਲੋਕ ਮਾਰੂ ਹਨ ਅਤੇ ਸਰਕਾਰੀ ਅਦਾਰੇ ਖ਼ਤਮ ਕਰਕੇ ਪ੍ਰਾਈਵੇਟ ਕੰਪਨੀਆਂ ਦੇ ਹੱਥ ਸੌਂਪਣਾ ਹੈ ਜੋ ਬਿਜਲੀ ਮੁਲਾਜ਼ਮਾਂ ਨਾਲ ਅਤੇ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ ਉਨ੍ਹਾਂ ਨੇ ਅੱਗੇ ਦੱਸਿਆ ਕਿ ਅਸੀ ਇਹ ਬਿੱਲ ਲਾਗੁ ਨਹੀਂ ਹੋਣ ਦੇਵਾਂਗੇ ਅਤੇ 1 ਜਨਵਰੀ ਤੋਂ 4 ਜਨਵਰੀ ਤੱਕ ਪਿੰਡਾਂ ਅਤੇ ਕਸਬਿਆਂ 'ਚ ਬਲਾਕ ਪੱਧਰ 'ਤੇ ਝੰਡਾਂ ਮਾਰਚ ਕਰਕੇ ਬਿੱਲਾਂ ਦਾ ਵਿਰੋਧ ਕਿੱਤਾ ਜਾਵੇਗਾ ਅਤੇ ਲੋਕਾਂ ਨੂੰ ਜਾਗਰੂਕ ਕਿੱਤਾ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਮਨਰੇਗਾ ਕਾਨੂੰਨ ਜਿਹੜਾ ਕੇਂਦਰ ਸਰਕਾਰ ਲੈ ਕੇ ਆ ਰਹੀ ਉਹ ਸੂਬਿਆ ਅਤੇ ਮਜ਼ਦੂਰਾ ਨਾਲ ਧੱਕਾ ਹੈ ਅਤੇ ਇਸ ਦਾ ਵੀ ਯੂਨੀਅਨ ਵਿਰੋਧ ਕਰਦੀ ਹੈ | ਉਨਾਂ ਕਿਹਾ ਕਿ ਲੋਕ ਮਾਰੂ ਨੀਤੀਆਂ ਲਿਆਉਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦਾ ਡਟਵਾਂ ਵਿਰੋਧ ਕਰਾਂਗੇ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹਰਭਜਨ ਸਿੰਘ ਦੀ ਅਗਵਾਈ 'ਚ ਲੋਕ ਹੱਕਾਂ ਲਈ ਹਮੇਸ਼ਾ ਲੜਦੀ ਰਹੇਗੀ ਅਤੇ ਲੋਕ ਵਿਰੋਧੀ ਬਿੱਲ ਲਾਗੂ ਨਹੀਂ ਹੋਣ ਦੇਵਾਂਗੇ | ਮੀਟਿੰਗ 'ਚ ਸੁਖਵਿੰਦਰ ਸਿੰਘ ਲਾਲੀ ਬਲਾਕ ਪ੍ਰਧਾਨ ਭੁਨਰਹੇੜੀ, ਲੱਸਕਰ ਸਿੰਘ ਰਾਜਪੁਰਾ, ਬੀਬੀ ਚਰਨਜੀਤ ਕੌਰ ਕੰਗ, ਸਾਹਿਬ ਸਿੰਘ ਦੁੱਤਾਲ, ਗੁਰਦੀਪ ਸਿੰਘ ਮਰਦਾਹੇੜੀ, ਟੇਕ ਸਿੰਘ ਅਸਰਪੁਰ, ਸ਼ਿੰਗਾਰਾਂ ਸਿੰਘ ਡਕਾਲਾ, ਹਰਜੀਤ ਸਿੰਘ ਅਗੋਲ ਅਹੁਦੇਦਾਰ ਮੈਂਬਰ ਤੇ ਕਿਸਾਨ ਸ਼ਾਮਲ ਹੋਏ |