12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਗੋਪਾਲ ਗਿਰੀ ਪਬਲਿਕ ਸਕੂਲ ਨੂੰ ਵਾਟਰ ਕੂਲਰ ਭੇਟ

Ad Position 21
No active advertisement
ਅਜੀਤ ਡੈਸਕ 03-06-2025
ਕੋਟਕਪੂਰਾ, 2 ਜੂਨ (ਮੇਘਰਾਜ)-ਸਮਾਜਸੇਵੀ ਸੰਸਥਾ ਅਗਰਵਾਲ ਸੇਵਾ ਸੰਮਤੀ ਕੋਟਕਪੂਰਾ ਨੇ ਡੇਰਾ ਦੁੱਧਾਧਾਰੀ ਵਲੋਂ ਚਲਾਏ ਜਾ ਰਹੇ ਸ੍ਰੀ ਗੋਪਾਲ ਗਿਰੀ ਪਬਲਿਕ ਸਕੂਲ ਵਿਖੇ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਸਕੂਲੀ ਬੱਚਿਆਂ ਨੂੰ ਠੰਢੇ ਤੇ ਸਾਫ਼ ਪਾਣੀ ਦੀ ਸੁਵਿਧਾ ਦੇਣ ਲਈ ਆਰ.ਓ ਫਿਲਟਰ ਵਾਲਾ ਵਾਟਰ ਕੂਲਰ ਭੇਟ ਕੀਤਾ | ਇਸ ਵਾਟਰ ਕੂਲਰ ਦਾ ਉਦਘਾਟਨ ਡੇਰਾ ਬਾਬਾ ਦੁੱਧਾਧਾਰੀ ਦੇ ਪ੍ਰਮੁੱਖ ਸ੍ਰੀ ਗੀਤਾਨੰਦ ਗਿਰੀ ਨੇ ਸੰਮਤੀ ਦੇ ਅਹੁਦੇਦਾਰਾਂ ਦੀ ਹਾਜ਼ਰੀ 'ਚ ਕੀਤਾ | ਸੰਮਤੀ ਦੇ ਪ੍ਰਧਾਨ ਸ਼ੀਤਲ ਗੋਇਲ ਤੇ ਵਾਈਸ ਚੇਅਰਮੈਨ ਓਮਪ੍ਰਕਾਸ਼ ਗੋਇਲ ਨੇ ਦੱਸਿਆ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਸੰਸਥਾ ਨੂੰ ਅਪੀਲ ਕੀਤੀ ਸੀ ਕਿ ਸਕੂਲੀ ਬੱਚਿਆਂ ਲਈ ਠੰਢੇ ਪਾਣੀ ਲਈ ਵਾਟਰ ਕੂਲਰ ਦੀ ਲੋੜ ਹੈ | ਇਸ ਅਪੀਲ ਨੂੰ ਤੁਰੰਦ ਸਵੀਕਾਰ ਕਰਦਿਆਂ ਸਕੂਲ 'ਚ ਵਾਟਰ ਕੂਲਰ ਭੇਟ ਕੀਤਾ | ਇਸ ਮੌਕੇ ਸਵਤੰਤਰ ਰਾਏ ਗੋਇਲ, ਵਿਨੋਦ ਗਰਗ ਸੀ.ਏ, ਈਸ਼ਾਨ ਮਿੱਤਲ, ਸੰਜੀਵ ਗੋਇਲ, ਵਿਨੋਦ ਗੁਪਤਾ, ਵਿਪਨ ਗੁਪਤਾ, ਭੂਸ਼ਨ ਮਿੱਤਲ, ਟੇਕਚੰਦ ਗੁਪਤਾ, ਕੈਲਾਸ਼ ਰਾਏ ਗੋਇਲ, ਭਾਰਤ ਭੂਸ਼ਨ, ਪਵਨ ਮਿੱਤਲ ਸਮੇਤ ਸਕੂਲ ਅਧਿਆਪਕਾ ਰਮਨਦੀਪ ਸ਼ਰਮਾ, ਪਲਵੀ, ਰਵੀਨਾ, ਹਰਪ੍ਰੀਤ ਕੌਰ, ਲਖਵੀਰ ਕੌਰ, ਮੰਗੋ ਰਾਣੀ ਸਮੇਤ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਸ਼ਕਾਮ ਸੇਵਾ ਸੰਮਤੀ ਦੇ ਸਮਾਗਮ ਮੌਕੇ ਮੁਫ਼ਤ ਰਾਸ਼ਨ ਦੀਆਂ ਗੱਡੀਆਂ ਰਵਾਨਾ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸੰਬੰਧੀ ਮੀਟਿੰਗ
Ad Position 24