ਕੋਟਕਪੂਰਾ, 2 ਜੂਨ (ਮੇਘਰਾਜ)- ਨਿਸ਼ਕਾਮ ਸੇਵਾ ਸੰਮਤੀ ਵਲੋਂ 264ਵਾਂ ਮੁਫ਼ਤ ਰਾਸ਼ਨ ਵੰਡ ਸਮਾਗਮ ਸਥਾਨਕ ਅਗਰਵਾਲ ਭਵਨ ਵਿਖੇ ਕਰਵਾਇਆ ਗਿਆ¢ ਇਸ ਸਮਾਗਮ ਦੇ ਮੁੱਖ ਮਹਿਮਾਨ ਸੁਰੇਸ਼ ਕੁਮਾਰ ਟੁਟੇਜਾ ਤੇ ਪਰਿਵਾਰਕ ਮੈਂਬਰ ਡਾ. ਪਾਰਸ ਅਰੋੜਾ ਤੇ ਯੂਵਾਨ ਅਰੋੜਾ ਸਨ | ਵਰਿੰਦਰ ਕਟਾਰੀਆ ਨੇ ਸੰਮਤੀ ਦੀ ਕਾਰਜ ਪ੍ਰਣਾਲੀ ਬਾਰੇ ਮੁੱਖ ਮਹਿਮਾਨ ਨੂੰ ਵਿਸਥਾਰ ਨਾਲ ਦੱਸਿਆ | ਮੁੱਖ ਮਹਿਮਾਨ ਸੁਰੇਸ਼ ਕੁਮਾਰ ਟੁਟੇਜਾ ਨੇ ਸੰਮਤੀ ਵਲੋਂ ਕੀਤੇ ਜਾ ਸੇਵਾ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਜ਼ਰੂਰਤਮੰਦਾਂ ਲਈ 11 ਹਜ਼ਾਰ ਰੁਪਏ ਭੇਟ ਕੀਤੇ | ਵਰਿੰਦਰ ਕਟਾਰੀਆ ਨੇ ਦੱਸਿਆ ਕਿ ਸਵ. ਜੈਪਾਲ ਗਰਗ ਤੇ ਸਵ. ਭਗਵਾਨ ਦਾਸ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪ੍ਰਧਾਨ ਮਨੋਜ ਦਿਵੇਦੀ ਨੇ ਮੁੱਖ ਮਹਿਮਾਨ ਨੂੰ ਦੱਸਿਆ ਕਿ ਸੰਸਥਾ ਵਲੋਂ ਹਰ ਮਹੀਨੇ 425 ਵਿਧਵਾ ਤੇ ਲੋੜਵੰਦ ਔਰਤਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀ ਹਨ | ਇਸ ਉਪਰੰਤ ਮੁੱਖ ਮਹਿਮਾਨ ਵਲੋਂ ਲੋੜਵੰਦ ਔਰਤਾਂ ਲਈ ਜੂਨ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ¢ ਇਸ ਮੌਕੇ ਚਾਹ ਪਾਣੀ ਸੇਵਾ ਸੰਦੀਪ ਸਚਦੇਵਾ ਵਲੋਂ ਨਿਭਾਈ ਗਈ | ਇਸ ਮੌਕੇ ਟੀ.ਆਰ ਅਰੋੜਾ, ਖਜ਼ਾਨਚੀ ਸੋਮਨਾਥ ਗਰਗ, ਰਾਜਿੰਦਰ ਗਰਗ, ਐਲ.ਡੀ ਮਹਿਰਾ, ਲਲਿਤ ਬਜਾਜ, ਮਨਮੋਹਨ ਸਿੰਘ ਚਾਵਲਾ, ਬੰਸੀ ਲਾਲ, ਸੰਜੀਵ ਢੀਂਗਰਾ, ਸੰਦੀਪ ਸਚਦੇਵਾ, ਸ਼ਾਮ ਲਾਲ ਸਿੰਗਲਾ, ਕਮਲ ਰਾਜਪੂਤ, ਜਗਸੀਰ ਖਾਰਾ, ਬੂਟਾ ਸਿੰਘ ਪੁਰਬਾ, ਸਿਕੰਦਰ ਸਿੰਘ ਖੁਰਮੀ, ਗੁਰਚਰਨ ਸਿੰਘ, ਮਾਹੀ ਵਰਮਾ, ਨੀਰੂ ਪੁਰੀ, ਸੁਭਾਸ਼ ਜਰਮਨੀ, ਨਿਖਿਲ ਗੁਪਤਾ, ਸੁਭਾਸ਼ ਗੁਪਤਾ, ਓਮ ਪ੍ਰਕਾਸ਼ ਗੁਪਤਾ, ਦਰਸ਼ਨ ਗੋਇਲ, ਜਸਵਿੰਦਰ ਸਿੰਘ ਢਿਲਵਾਂ, ਮੁਕੇਸ਼ ਜਿੰਦਲ, ਰਵੀ ਕੁਮਾਰ, ਕੁਲਦੀਪ ਚੰਦ, ਮਾਸਟਰ ਹਰਬੰਸ ਲਾਲ ਸਮੇਤ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ |