ਮਲੋਟ, 2 ਜੂਨ (ਪਾਟਿਲ)-ਸਕਿਨ ਕੇਅਰ ਤੇ ਬਿਊਟੀ ਟਿਪਸ ਸੰਬੰਧੀ ਕੈਨੇਡਾ ਤੋਂ ਮੁਹਾਰਤ ਹਾਸਿਲ ਕਰਕੇ ਮਲੋਟ ਵਿਖੇ ਸਥਾਪਤ ਸਕਿਨ ਸਿਨ ਸੈਲੂਨ ਤੇ ਅਕੈਡਮੀ ਦੀ ਸੰਚਾਲਕਾ ਅਮਨਦੀਪ ਕੌਰ ਤੇ ਲਵਪ੍ਰੀਤ ਕੌਰ ਨੇ ਅਕੈਡਮੀ ਦੇ ਉਦਘਾਟਨ ਮੌਕੇ ਲੜਕੀਆਂ ਤੇ ਔਰਤਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਔਰਤਾਂ ਹਰੇਕ ਖੇਤਰ ਵਿਚ ਅੱਗੇ ਵਧ ਰਹੀਆਂ ਹਨ, ਉੱਥੇ ਬਿਊਟੀ ਤੇ ਸਕਿਨ ਕੇਅਰ ਰਾਹੀਂ ਸੁੰਦਰ ਦਿੱਖ ਬਣਾਉਣ ਲਈ ਵੱਖ-ਵੱਖ ਕੋਰਸਾਂ ਰਾਹੀਂ ਨੌਜਵਾਨ ਲੜਕੀਆਂ ਇਸ ਨੂੰ ਇਕ ਕਿੱਤੇ ਵਜੋਂ ਅਪਣਾ ਸਕਦੀਆਂ ਹਨ ਤੇ ਰੁਜ਼ਗਾਰ ਦਾ ਵਧੀਆ ਸਾਧਨ ਬਣਾ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਐਡਵਾਂਸ ਸਕਿਨ ਕੇਅਰ, ਕੈਮੀਕਲ ਪੀਲਜ ਅਤੇ ਹੋਰ ਕਈ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਕਰਕੇ ਮੁਹਾਰਤ ਹਾਸਿਲ ਕਰ ਸਕਦੀਆਂ ਹਨ | ਇਸ ਮੌਕੇ ਗੌਰਵਜੀਤ ਸਿੰਘ, ਦਇਆ ਸਿੰਘ, ਸਰਪੰਚ ਸਤਨਾਮ ਸਿੰਘ ਸੰਧੂ ਸਰਾਵਾਂ ਬੋਦਲਾ, ਬਲਜਿੰਦਰ ਸਿੰਘ, ਬਲਵੀਰ ਸਿੰਘ, ਲਖਮੀਰ ਸਿੰਘ, ਮਨਦੀਪ ਧਾਲੀਵਾਲ, ਰਵੀ ਮੱਕੜ, ਚਿੰਕੂ ਕੁਮਾਰ, ਤਰਲੋਚਨ ਸਿੰਘ ਪਾਟਿਲ, ਤਰਨ ਸਿੰਘ ਪਾਟਿਲ ਸਮੇਤ ਵੱਖ-ਵੱਖ ਪਿੰਡਾਂ ਤੋਂ ਆਈਆਂ ਲੜਕੀਆਂ, ਔਰਤਾਂ ਅਤੇ ਪਤਵੰਤੇ ਹਾਜ਼ਰ ਸਨ |