ਗਿੱਦੜਬਾਹਾ, 2 ਜੂਨ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਵਿਅਕਤੀ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਜਗਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੂਲਬਾਈ ਬਾਹਰੀ ਸ਼ਰਾਬ ਠੇਕਿਆਂ ਤੋਂ ਸਸਤੇ ਭਾਅ ਵਿਚ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ | ਜਿਸ 'ਤੇ ਉਨ੍ਹਾਂ ਵਲੋਂ ਗਿੱਦੜਬਾਹਾ-ਲੂਲਬਾਈ ਰੋਡ 'ਤੇ ਨਾਕਾਬੰਦੀ ਕਰਕੇ ਉਕਤ ਜਗਪ੍ਰੀਤ ਸਿੰਘ ਨੂੰ 12 ਬੋਤਲਾਂ ਠੇਕਾ ਸ਼ਰਾਬ ਖਾਸਾ ਪੰਜਾਬ ਅਤੇ ਮੋਟਰਸਾਈਕਲ ਮਾਰਕਾ ਬੁਲਟ ਨੰਬਰ ਪੀ.ਬੀ. 03ਬੀ.ਐੱਚ. 1507 ਸਮੇਤ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਉਕਤ ਜਗਪ੍ਰੀਤ ਸਿੰਘ ਪੁੱਤਰ ਵਿਰੁੱਧ ਐਕਸਾਈਜ਼ ਐਕਟ ਅਧੀਨ ਮਾਮਲਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |