12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਾਲਾਨਾ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-06-2025
ਜੈਤੋ, 2 ਜੂਨ (ਗੁਰਮੀਤਪਾਲ ਰੋੜੀਕਪੂਰਾ)-ਫ਼ਰੀਡਮ ਫ਼ਾਈਟਰ ਮਾਸਟਰ ਕਰਤਾ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੈਤੋ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸਿਕੰਦਰ ਸਿੰਘ ਨੇ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਵਿਚੋਂ ਅਮਨਦੀਪ ਕੌਰ ਨੇ 580 ਅੰਕ ਪ੍ਰਾਪਤ ਕਰਕੇ ਪਹਿਲਾ, ਅਸ਼ਵਨੀ ਨੇ 561 ਅੰਕ ਲੈ ਕੇ ਦੂਸਰਾ ਅਤੇ ਹਰਸ਼ ਰਜੌਰਾ ਨੇ 549 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਵੀ 100% ਰਿਹਾ | ਕਾਮਰਸ ਸਟਰੀਮ ਵਿਚੋਂ ਆਰਤੀ ਨੇ 96% ਅੰਕਾਂ ਨਾਲ ਪਹਿਲਾ, ਸਾਇੰਸ ਗਰੁੱਪ ਵਿਚੋਂ ਹਰਸਿਮਰਨ ਨੇ 91% ਅਤੇ ਹਿਊਮੈਨਿਟੀ ਵਿਚ ਸਾਵਨਦੀਪ ਕੌਰ ਨੇ 94% ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਸੰਸਥਾ ਦੇ ਬਾਰ੍ਹਵੀਂ ਵਿਚੋਂ 15 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਿਲ ਕੀਤੇ ਹਨ | ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਦਰਸ਼ਨ ਸਿੰਘ, ਸ਼ਾਮ ਸੁੰਦਰ, ਗੁਰਪ੍ਰੀਤ ਸਿੰਘ, ਅੰਜੂ ਬਾਲਾ, ਭੁਪਿੰਦਰ ਕੌਰ, ਪੂਨਮਪਾਲ ਕੌਰ, ਅਮਨਦੀਪ ਕੌਰ, ਸਵੇਤਾ ਊਸ਼ਾ, ਕਿਰਨਦੀਪ ਕੌਰ, ਕੁਲਵੀਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁੱਕੀਆਂ ਨਹਿਰਾਂ ਤੇ ਕੱਸੀਆਂ ਦਾ ਪਾਣੀ ਸਰਕਾਰ ਕਿਹੜੇ ਸੂਬੇ ਨੂੰ ਭੇਜ ਰਹੀ- ਢਿੱਲਵਾਂ ਅਗਲੀ ਖ਼ਬਰ ਲੈਕਚਰਾਰ ਬਲਜਿੰਦਰ ਕੌਰ ਕੰਗ ਨਮਿਤ ਸ਼ਰਧਾਂਜਲੀ ਸਮਾਗਮ
Ad Position 24