24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਏਡਿਡ ਸਕੂਲਾਂ ਦਾ ਭਵਿੱਖ ਹਨੇਰੇ 'ਚ ਜਾਣ ਦਾ ਖਦਸ਼ਾ: ਡਾਇਰੈਕਟਰ ਚਾਵਲਾ

Ad Position 21
No active advertisement
ਅਜੀਤ ਡੈਸਕ 05-06-2025
ਡਾਇਰੈਕਟਰ ਪਿੰ੍ਰਸੀਪਲ
ਸੇਵਾ ਸਿੰਘ ਚਾਵਲਾ


ਫ਼ਰੀਦਕੋਟ, 4 ਜੂਨ (ਸਤੀਸ਼ ਬਾਗ਼ੀ)- ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਨੇ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਜਦੋਂ ਦੂਰ-ਦੂਰ ਤੱਕ ਦੇ ਇਲਾਕਿਆਂ ਵਿਚ ਸਕੂਲਾਂ ਦੀ ਘਾਟ ਸੀ ਤਾਂ ਦੂਰਅੰਦੇਸ਼ ਤੇ ਸਮਾਜ ਸੁਧਾਰਕ ਸੋਚ ਵਾਲੇ ਲੋਕਾਂ ਨੇ ਇਕੱਠੇ ਹੋ ਕੇ ਅਤੇ ਲੋਕਾਂ ਤੋਂ ਦਾਨ ਇਕੱਠਾ ਕਰਕੇ ਪੰਜਾਬ ਦੇ ਇਲਾਕੇ ਵਿਚ 512 ਸਕੂਲ ਸਥਾਪਿਤ ਕੀਤੇ, ਜੋ 1967 'ਚ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਲੀ ਪੈਟਰਨ 'ਤੇ ਗਰਾਂਟ-ਇੰਨ-ਏਡ ਸਕੀਮ 'ਚ ਲਿਆਂਦੇ | ਉਨ੍ਹਾਂ ਕਿਹਾ ਕਿ ਸਾਲ 2003 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਏਡਿਡ ਸਕੂਲਾਂ ਵਿਚ ਗਰਾਂਟ-ਇੰਨ-ਏਡ ਪੋਸਟਾਂ 'ਤੇ ਲਗਾਈ ਰੋਕ ਨਾਲ ਹਰ ਮਹੀਨੇ ਸਟਾਫ਼ ਰਿਟਾਇਰ ਹੋਣ ਨਾਲ ਸਟਾਫ਼ ਦੀ ਕਮੀ ਨਾਲ ਜੂਝ ਰਹੇ ਏਡਿਡ ਸਕੂਲ ਮੈਨੇਜਮੈਂਟ ਨੂੰ ਅਨ-ਏਡਿਡ ਸਟਾਫ਼ ਰੱਖਣੇ ਪਏ, ਜਿਸ ਕਾਰਨ ਇਨ੍ਹਾਂ ਸਕੂਲਾਂ ਦੇ ਵਿੱਤੀ ਖਰਚੇ ਵਧ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਇਮਾਰਤਾਂ, ਫ਼ਰਨੀਚਰ ਬਣਾਉਣ, ਰਿਪੇਅਰ ਕਰਵਾਉਣ, ਬਿਜਲੀ ਬਿੱਲ ਭਰਨ ਲਈ ਅਤੇ ਰੋਜ਼ਾਨਾ ਦੇ ਸੈਂਕੜੇ ਖਰਚਿਆਂ ਲਈ ਕੋਈ ਮਾਲੀ ਮੱਦਦ ਨਹੀਂ ਮਿਲਦੀ ਅਤੇ ਇਨ੍ਹਾਂ ਸਕੂਲਾਂ ਵਿਚੋਂ ਬਹੁਤਿਆਂ ਦੀਆਂ ਇਮਾਰਤਾਂ ਵਿਰਾਸਤੀ ਤੌਰ 'ਤੇ ਸਾਂਭਣਯੋਗ ਹਨ | ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ 95+5% ਗਰਾਂਟ ਸਕੀਮ ਬੰਦ ਕਰਕੇ 70+30% ਦੀ ਨੀਤੀ ਲਾਗੂ ਕਰ ਦਿੱਤੀ ਜੋ ਕਿ ਇਕ ਤਰ੍ਹਾਂ ਦਾ ਪੋਸਟਾਂ ਨਾ ਭਰਨ ਦਾ ਹੀ ਜਵਾਬ ਦੇਣ ਵਾਂਗ ਸੀ ਕਿਉਂਕਿ 5% ਦਾ ਮਸਾਂ ਪ੍ਰਬੰਧ ਕਰ ਰਹੀਆਂ ਸਕੂਲ ਪ੍ਰਬੰਧਕ ਕਮੇਟੀਆਂ ਲਈ 30% ਹਿੱਸਾ ਪਾਉਣਾ ਸੰਭਵ ਹੀ ਨਹੀਂ | ਉਨ੍ਹਾਂ ਕਿਹਾ ਕਿ ਵਿਭਾਗ ਦਾ ਆਦਮ ਨਿਰਾਲਾ ਹੀ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਸਕੂਲ ਕਈ ਮੁਸ਼ਕਿਲਾਂ ਨਾਲ ਹੀ ਜੂਝ ਰਹੇ ਹਨ ਕਿ ਹੁਣ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਵਲੋਂ ਵਾਰ ਵਾਰ ਆਮਦਨ ਖਰਚ ਦੇ ਹਿਸਾਬ ਮੰਗਣ ਜੋ ਕਿ ਪਹਿਲਾਂ ਹੀ ਹਰ ਸਾਲ ਵਿਭਾਗ ਨੂੰ ਭੇਜੇ ਜਾਂਦੇ ਹਨ, ਹੁਣ ਚੈਕਿੰਗ ਕਰਨ ਲਈ ਧੜਾ ਧੜ ਟੀਮਾਂ ਸਕੂਲਾਂ ਵਿਚ ਭੇਜਣ ਦੀ ਤਿਆਰੀ, ਏਡਿਡ ਸਕੂਲਾਂ ਨੂੰ ਬੰਦ ਕਰਨ ਦੀ ਸਾਜਿਸ਼ ਤੋਂ ਘੱਟ ਨਹੀਂ ਹੈ | ਪਿੰ੍ਰਸੀਪਲ ਸੇਵਾ ਸਿੰਘ ਚਾਵਲਾ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਦੀ ਸਰਕਾਰ ਸਿੱਖਿਆ ਤੰਤਰ ਦੇ ਇਕ ਮਜ਼ਬੂਤ ਥੰਮ੍ਹ ਏਡਿਡ ਸਕੂਲਾਂ ਨੂੰ ਬੰਦ ਕਰਕੇ ਪੂਰੇ ਸਿੱਖਿਆ ਤੰਤਰ ਨੂੰ ਢਾਹੁਣ ਦੀ ਗ਼ਲਤੀ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਔਲਖ ਤੇ ਸਾਥੀਆਂ ਦੇ 34ਵੀਂ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਲੈਫਟੀਨੈਂਟ ਅਕਾਸ਼ਦੀਪ ਸਿੰਘ ਨੂੰ ਦਿੱਤੀ ਵਧਾਈ
Ad Position 24