ਬਾਜਾਖਾਨਾ, 4 ਜੂਨ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਮੱਲ੍ਹਾ ਦੇ ਸ੍ਰੀ ਜੈ ਜਵਾਲਾ ਕੰਨਿਆ ਮੰਦਰ ਮੱਲ੍ਹਾ ਵਿਖੇ ਕੰਨਿਆ ਕ੍ਰਿਸ਼ਨਾ ਦੇਵੀ ਦੀ 25ਵੀਂ ਬਰਸੀ ਮੌਕੇ ਵਿਸ਼ਾਲ ਭੰਡਾਰਾ ਸ਼ਰਧਾ ਭਾਵਨਾ ਨਾਲ ਕਰਵਾਇਆ | ਮੰਦਰ ਦੇ ਸਰਪ੍ਰਸਤ ਅਤੇ ਪੰਡਿਤ ਮਨੋਹਰ ਲਾਲ ਸ਼ਾਸਤਰੀ ਨੇ ਦੱਸਿਆ ਕਿ 25ਵੀਂ ਬਰਸੀ ਮੌਕੇ 27 ਮਈ ਨੂੰ ਸ੍ਰੀ ਦੁਰਗਾ ਸਪਤਸਤੀ ਦੇ ਪਾਠ ਆਰੰਭ ਹੋਏ ਸਨ ਅਤੇ 3 ਜੂਨ ਨੂੰ ਹਵਨ, ਯੱਗ ਉਪਰੰਤ ਪਾਠਾਂ ਦੀ ਸਮਾਪਤੀ ਗਈ | ਇਸ ਮੌਕੇ ਸਮੂਹ ਸਵਰਨਕਾਰ ਪਰਿਵਾਰਾਂ ਵਲੋਂ ਪੂਜਨੀਕ ਕੰਨਿਆ ਸ੍ਰੀ ਕਿ੍ਸ਼ਨਾ ਦੇਵੀ ਨੂੰ ਚਰਨਪਾਦਕਾ ਭੇਟ ਕੀਤੀਆਂ ਗਈਆਂ, ਸਮੂਹ ਸਿੰਗਲਾ ਪਰਿਵਾਰ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਮਾਤਾ ਊਸ਼ਾ ਦੇਵੀ ਬਠਿੰਡੇ ਵਾਲਿਆਂ ਵਲੋਂ ਕੰਜਕ ਪੂਜਣ ਕਰਵਾਇਆ ਗਿਆ ਅਤੇ ਰਾਤ ਸਮੇਂ ਜਗਨ ਨਾਥ ਗੋਇਲ (ਮਿੱਠੂ), ਸੁਰਿੰਦਰ ਕੁਮਾਰ ਗੋਇਲ (ਟੀਟੂ) ਅਤੇ ਰਾਜ ਕੁਮਾਰ ਗੋਇਲ (ਰਾਜੂ) ਅਤੇ ਸਮੂਹ ਪਰਿਵਾਰ ਵਲੋਂ ਮਾਤਾ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸੰਗਤਾਂ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ | ਇਸ ਮੌਕੇ ਸ੍ਰੀ ਜੈ ਜਵਾਲਾ ਕੰਨਿਆ ਭਜਨ ਮੰਡਲੀ ਕਮੇਟੀ ਮੱਲ੍ਹਾ, ਸਮੂਹ ਗ੍ਰਾਮ ਪੰਚਾਇਤਾਂ, ਪਿੰਡ ਦੇ ਸਮੂਹ ਕਲੱਬ ਮੈਂਬਰ, ਸਤਿਕਾਰ ਕਮੇਟੀ ਦੇ ਮੈਂਬਰ ਅਤੇ ਸ੍ਰੀ ਜੈ ਜਵਾਲਾ ਕੰਨਿਆ ਮੰਦਰ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ |