08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਦਸਮੇਸ਼ ਪਬਲਿਕ ਸਕੂਲ ਨੇ 69ਵੇਂ ਜ਼ੋਨ ਟੂਰਨਾਮੈਂਟ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 04-09-2025
ਕੋਟਕਪੂਰਾ, 3 ਸਤੰਬਰ (ਮੋਹਰ ਸਿੰਘ ਗਿੱਲ)-69ਵੇਂ ਜ਼ੋਨ ਪੱਧਰੀ ਟੂਰਨਾਮੈਂਟ ਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੇਟਿੰਗ ਅੰਡਰ-17 ਲੜਕੇ ਪਹਿਲੀ ਪੁਜ਼ੀਸ਼ਨ, ਹਾਕੀ ਅੰਡਰ-14 ਕੁੜੀਆਂ ਪਹਿਲੀ ਪੁਜ਼ੀਸ਼ਨ, ਹਾਕੀ ਅੰਡਰ-19 ਕੁੜੀਆਂ ਪਹਿਲੀ ਪੁਜ਼ੀਸ਼ਨ, ਹੈਂਡਬਾਲ ਅੰਡਰ-14 ਲੜਕੇ ਤੇ ਲੜਕੀਆਂ ਪਹਿਲੀ ਪੁਜੀਸ਼ਨ, ਹੈਂਡਬਾਲ ਅੰਡਰ-17 ਲੜਕੇ ਤੇ ਲੜਕੀਆਂ ਪਹਿਲੀ ਪੁਜੀਸ਼ਨ, ਹੈਂਡਬਾਲ ਅੰਡਰ-19 ਲੜਕੇ ਤੇ ਲੜਕੀਆਂ ਪਹਿਲੀ ਪੁਜੀਸ਼ਨ, ਬਾਸਕਟਬਾਲ ਅੰਡਰ-17 ਲੜਕੇ ਪਹਿਲੀ ਪੁਜੀਸ਼ਨ, ਰੱਸੀ-ਤਾਣ ਅੰਡਰ-17 ਕੁੜੀਆਂ ਪਹਿਲੀ ਪੁਜੀਸ਼ਨ, ਫੈਂਸਿੰਗ ਅੰਡਰ-17 ਲੜਕੇ ਪਹਿਲੀ ਪੁਜੀਸ਼ਨ, ਹਾਕੀ ਅੰਡਰ-17 ਕੁੜੀਆਂ ਦੂਜੀ ਪੁਜੀਸ਼ਨ, ਤਲਵਾਰਬਾਜੀ ਅੰਡਰ-17 ਲੜਕੇ ਪਹਿਲੀ ਪੁਜੀਸ਼ਨ, ਕਿ੍ਕਟ ਅੰਡਰ-17 ਲੜਕੇ ਪਹਿਲੀ ਪੁਜੀਸ਼ਨ, ਬੈਡਮਿੰਟਨ ਅੰਡਰ- 19 ਲੜਕੇ ਦੂਜੀ ਪੁਜੀਸ਼ਨ, ਬੈਡਮਿੰਟਨ ਅੰਡਰ-14 ਕੁੜੀਆਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ | ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਤਰਨਜੀਤ ਸਿੰਘ ਬਰਾੜ, ਲਖਪ੍ਰੀਤ ਕੌਰ ਅਤੇ ਸੁਖਦੀਪ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਲਈ ਤਿਆਰ ਕੀਤਾ | ਉਕਤ ਜ਼ਿਕਰ ਕਰਦਿਆਂ ਡਾਇਰੈਕਟਰ ਜਸਬੀਰ ਸਿੰਘ ਸੰਧੂ, ਪਿ੍ੰਸੀਪਲ ਡਾ. ਸੁਰਿੰਦਰ ਸਿੰਘ ਟੁਰਨਾ ਅਤੇ ਕੋਆਰਡੀਨੇਟਰ ਗਗਨਦੀਪ ਸਿੰਘ ਬਰਾੜ ਨੇ ਸਾਰੇ ਭਾਗੀਦਾਰ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਤਿਆਰ ਕਰਨ ਵਾਲੇ ਕੋਚਿਜ਼ ਨੂੰ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮੂਵਾਲਾ (ਡੇਲਿਆਂਵਾਲੀ) ਦੇ ਸੈਂਕੜੇ ਲੋਕ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫ਼ੈੱਡਰੇਸ਼ਨ ਵਲੋਂ ਅਰਥੀ ਫ਼ੂਕ ਮੁਜ਼ਾਹਰਾ
Ad Position 24