ਬਾਜਾਖਾਨਾ, 3 ਸਤੰਬਰ (ਜਗਦੀਪ ਸਿੰਘ ਗਿੱਲ)-ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਕੋਟਕਪੂਰਾ ਦੇ ਸੁਪਰਵਾਈਜ਼ਰ ਰਾਜਿੰਦਰ ਕੌਰ ਅਤੇ ਗੁਰਜੀਤ ਕੌਰ ਦੀ ਅਗਵਾਈ ਹੇਠ ਪਿੰਡ ਡੋਡ ਵਿਖੇ ਸੰਕਲਪ ਅਧੀਨ ਪੀ.ਐਮ.ਐਮ. ਵੀ. ਵਾਈ ਸਕੀਮ ਦਾ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਵਿਚ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਪਹਿਲੇ ਅਤੇ ਦੂਸਰੇ ਬੱਚੇ ਵਾਲੀਆਂ ਔਰਤਾਂ ਦੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਦੇ ਫ਼ਾਰਮ ਭਰੇ ਗਏ | ਕੈਂਪ ਵਿਚ ਔਰਤਾਂ ਨੂੰ ਆਪਣੀ ਖੁਰਾਕ ਵਲੋਂ ਧਿਆਨ ਦੇਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਕਿਹਾ ਗਿਆ ਕਿ ਆਪਣਾ ਚੈੱਕਅੱਪ ਸਮੇਂ-ਸਮੇਂ 'ਤੇ ਕਰਵਾ ਕੇ ਟੀਕੇ ਸਹੀਂ ਟਾਈਮ 'ਤੇ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਹਾਜ਼ਰ ਔਰਤਾਂ ਨੂੰ ਅਪੀਲ ਕੀਤੀ ਕਿ ਆਪੋ-ਆਪਣਾ ਉਕਤ ਸਕੀਮ ਤਹਿਤ ਫ਼ਾਰਮ ਆਂਗਣਵਾੜੀ ਸੈਂਟਰ ਵਿਚ ਭਰਵਾਏ ਜਾਣ ਬਾਰੇ ਅਪੀਲ ਕੀਤੀ ਗਈ | ਇਸ ਮੌਕੇ ਆਂਗਰਣਵਾੜੀ ਵਰਕਰ ਪਿੰਡ ਡੋਡ ਤੋਂ ਦਰਸ਼ਨ ਕੌਰ, ਸੀਤੋਂ ਕੌਰ, ਬਲਜੀਤ ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ ਅਤੇ ਮਸੁਖਦੀਪ ਕੌਰ ਆਦਿ ਹਾਜ਼ਰ ਸਨ |