ਬਾਜਾਖਾਨਾ, 3 ਸਤੰਬਰ (ਜਗਦੀਪ ਸਿੰਘ ਗਿੱਲ)-ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਲਕ ਦੀ ਅਗਵਾਈ 'ਚ ਅੱਖਾਂ ਦਾਨ ਸੰਬੰਧੀ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ ਗਿਆ | ਆਈ. ਈ.ਸੀ ਗਤੀਵਿਧਆਂ ਦੇ ਨੋਡਲ ਅਫ਼ਸਰ ਬੀ.ਈ.ਈ ਸੋਨਦੀਪ ਸਿੰਘ ਸੰਧੂ ਅਤੇ ਫ਼ਲੈਗ ਚਾਵਲਾ ਨੇ ਦੱਸਿਆ ਕਿ ਅੱਖ ਦੀ ਪੁਤਲੀ ਕਰਕੇ ਹੋਣ ਵਾਲਾ ਅੰਨਾਪਣ ਇਕ ਮੁੱਖ ਸਮੱਸਿਆ ਹੈ, ਜੋ ਕਿ ਪੁਤਲੀ ਬਦਲਣ ਨਾਲ ਦੂਰ ਕੀਤਾ ਜਾ ਸਕਦਾ ਹੈ | ਇਸ ਕਰਕੇ ਆਈ ਡੋਨਰ ਦੀ ਲੋੜ ਬਹੁਤ ਵੱਧ ਰਹੀ ਹੈ | ਅੱਖਾਂ ਦਾਨ ਕਰਨ ਨਾਲ ਕਈ ਲੋਕਾਂ ਦੇ ਜੀਵਨ ਵਿਚ ਚਾਣਨ ਆ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਉਮਰ ਦੇ ਖੇਤਰ ਦਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ | ਅੱਖਾਂ ਦਾਨ ਕਰਨ ਹਿੱਤ ਰਜਿਸਟ੍ਰੇਸ਼ਨ ਫ਼ਾਰਮ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਅਤੇ ਨੇੜੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਉਪਲਬੱਧ ਹਨ | ਇਸ ਮੌਕੇ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ | ਇਸ ਮੌਕੇ ਸਿਹਤ ਸੁਪਰਵਾਈਜ਼ਰ ਜਗਦੇਵ ਸਿੰਘ ਸਿੱਧੂ, ਕੰਵਲਜੀਤ ਕੌਰ, ਸੀ.ਐਚ.ਓ ਬੀਬਾ ਬਲਜੀਤ, ਸਿਹਤ ਵਰਕਰ ਅਮਰਜੀਤ ਕੌਰ, ਮੋਨੀਕਾ, ਸਮੂਹ ਆਸ਼ਾ ਅਤੇ ਸਮੂਹ ਸਟਾਫ਼ ਹਾਜ਼ਰ ਸੀ |