08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਨੰਬਰਦਾਰ ਯੂਨੀਅਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-09-2025
ਕੋਟਕਪੂਰਾ, 3 ਸਤੰਬਰ (ਮੋਹਰ ਸਿੰਘ ਗਿੱਲ)-ਸਥਾਨਕ ਤਹਿਸੀਲ ਕੋਟਕਪੂਰਾ ਦੇ ਨੰਬਰਦਾਰਾਂ ਦੀ ਮੀਟਿੰਗ ਤਹਿਸੀਲ ਦੇ ਪ੍ਰਧਾਨ ਬੂਟਾ ਸਿੰਘ ਢਾਬ ਗੁਰੂ ਕੀ ਦੀ ਰਹਿਨੁਮਾਈ ਹੇਠ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ (ਗਾਲਿਬ ਯੂਨੀਅਨ) ਮਨਪ੍ਰੀਤ ਸਿੰਘ ਨੰਬਰਦਾਰ ਨੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰਾਂ ਕੀਤੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਨੰਬਰਦਾਰੀ ਪਿਤਾ ਪੁਰਖ਼ੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ 5000 ਰੁਪਿਆ ਕੀਤਾ ਜਾਵੇ, ਬੱਸ ਕਿਰਾਇਆ ਅਤੇ ਟੋਲ ਟੈਕਸ ਮੁਆਫ਼ ਕੀਤਾ ਜਾਵੇ | ਹਰੇਕ ਤਹਿਸੀਲ ਵਿਚ ਨੰਬਰਦਾਰਾਂ ਦੇ ਬੈਠਣ ਲਈ ਇਕ ਕਮਰਾ ਦਿੱਤਾ ਜਾਵੇ | ਇਸ ਮੌਕੇ ਨੰਬਰਦਾਰ ਨਛੱਤਰ ਸਿੰਘ ਵਾਂਦਰ ਜਟਾਣਾ, ਰੇਸ਼ਮ ਸਿੰਘ ਨੰਬਰਦਾਰ ਕੋਟਕਪੂਰਾ, ਬਲਕਾਰ ਸਿੰਘ ਨੰਬਰਦਾਰ ਪੰਜਗਰਾਈਾ ਕਲਾਂ, ਸਿਕੰਦਰ ਸਿੰਘ ਕੋਟਕਪੂਰਾ, ਵਕੀਲ ਸਿੰਘ ਕੋਠੇ ਬੇਰ ਵਾਲੇ, ਦਲਬਾਗ ਸਿੰਘ ਨਾਨਕਸਰ, ਬਲਵੀਰ ਸਿੰਘ ਬਾਹਮਣ ਵਾਲਾ, ਗੁਰਸੇਵਕ ਸਿੰਘ ਚੱਕ ਕਲਿਆਣ, ਯਾਦਵਿੰਦਰ ਸਿੰਘ ਵਾਂਦਰ ਜਟਾਣਾ, ਮੰਗਲ ਦਾਸ ਸੰਧਵਾਂ, ਮੱਖਣ ਸਿੰਘ ਵਾਂਦਰ ਜਟਾਣਾ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਨੰਬਰਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੜਾ ਸੱਟਾ ਲਵਾਉਂਦੇ ਨਕਦੀ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਨੇਤਰਦਾਨ ਸੰਬੰਧੀ ਪੰਦ੍ਹਰਵਾੜਾ ਮਨਾਇਆ
Ad Position 24