ਫ਼ਰੀਦਕੋਟ, 3 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਵਲੋਂ 5 ਸਤੰਬਰ 2025 ਨੂੰ ਅਧਿਆਪਕ ਦਿਵਸ 'ਤੇ ਉਨ੍ਹਾਂ ਕਲੱਬ ਮੈਂਬਰਾਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਸਿੱਖਿਆ ਵਿਭਾਗ ਵਿਚ ਆਪਣੀ ਸਰਵਿਸ ਦੌਰਾਨ ਸੇਵਾ ਨਿਭਾਈ ਹੈ | ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਅਸ਼ੋਕ ਚਾਵਲਾ ਨੇ ਦੱਸਿਆ ਕਿ ਇਨ੍ਹਾਂ ਮੈਂਬਰਾਂ 'ਚ ਪਿ੍ੰਸੀਪਲ ਸੇਵਾ ਸਿੰਘ ਚਾਵਲਾ, ਮੰਡਲ ਸਿੱਖਿਆ ਅਫ਼ਸਰ ਬਲਜੀਤ ਸਿੰਘ ਬਰਾੜ, ਪਿ੍ੰਸੀਪਲ ਕਿ੍ਸ਼ਨ ਕੁਮਾਰ, ਪਿ੍ੰਸੀਪਲ ਵਿਨੋਦ ਸਿੰਗਲਾ, ਪਿ੍ੰਸੀਪਲ ਓਮ ਪ੍ਰਕਾਸ਼ ਛਾਬੜਾ, ਪਿ੍ੰਸੀਪਲ ਨਵਦੀਪ ਕੁਮਾਰ ਸ਼ਰਮਾ, ਪਿ੍ੰਸੀਪਲ ਸ਼ਾਮ ਸੁੰਦਰ ਕਾਲੜਾ, ਪਿ੍ੰਸੀਪਲ ਐਨ.ਕੇ. ਗੁਪਤਾ, ਰਾਜ ਕੁਮਾਰ ਗੁਪਤਾ ਲੀਗਲ ਐਡਵਾਈਜ਼ਰ, ਜਸਵੰਤ ਸਿੰਘ ਲੈਕਚਰਾਰ, ਜਲੰਧਰ ਸਿੰਘ ਲੈਕਚਰਾਰ, ਅਸ਼ਵਨੀ ਕੁਮਾਰ ਮੋਂਗਾ ਲੈਕਚਰਾਰ, ਰਸ਼ਪਾਲ ਸਿੰਘ ਮਾਨ ਲੈਕਚਰਾਰ, ਦਰਸ਼ਨ ਸਿੰਘ ਵਿਰਦੀ ਲੈਕਚਰਾਰ, ਬਲਦੇਵ ਸਿੰਘ ਮਾਨ ਲੈਕਚਰਾਰ, ਸੁਖਦੇਵ ਸਿੰਘ ਲੈਕਚਰਾਰ, ਬਲਦੇਵ ਸਿੰਘ ਸੇਖੋਂ ਡੀ.ਪੀ.ਈ, ਸੰਤ ਸਿੰਘ ਹੈੱਡ ਮਾਸਟਰ, ਸ਼ਾਮ ਸੁੰਦਰ ਰਿਹਾਨ ਪੰਜਾਬੀ ਮਾਸਟਰ, ਬਲਵੀਰ ਸਿੰਘ ਸਰਾਂ ਸ. ਸ. ਮਾਸਟਰ, ਵਿਦਿਆ ਰਤਨ ਦੇਵਗਨ ਜੇ.ਬੀ.ਟੀ.ਟੀਚਰ, ਪਰਮਜੀਤ ਸਿੰਘ ਸਰਾਂ ਸੈਂਟਰ ਹੈੱਡ ਟੀਚਰ, ਬਲਤੇਜ ਸਿੰਘ ਧਾਲੀਵਾਲ ਇੰਸਟਰਕਟਰ ਭਾਸ਼ਾ ਵਿਭਾਗ ਅਤੇ ਬੀਰਇੰਦਰ ਸਿੰਘ ਸਰਾਂ ਸਹਾਇਕ ਪ੍ਰੋਫੈਸਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਸ਼ਾਮਿਲ ਹਨ |