09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

'ਆਪ' ਆਗੂ ਡਾ. ਹਰਪਾਲ ਢਿੱਲਵਾਂ ਦਾ ਹੜ੍ਹ ਪੀੜਤਾਂ ਲਈ ਅਨੋਖਾ ਐਲਾਨ!

Ad Position 21
No active advertisement
ਅਜੀਤ ਡੈਸਕ 04-09-2025

* ਕਿਹਾ, ਘਰ ਤੇ ਚਾਰਾ ਵਰਤ ਲਓ
ਕੋਟਕਪੂਰਾ, 3 ਸਤੰਬਰ (ਮੋਹਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਹਰਪਾਲ ਸਿੰਘ ਢਿੱਲਵਾਂ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਮੈਂਬਰ ਪੰਜਾਬ ਸਟੇਟ ਫਾਰਮਜ਼ ਤੇ ਫ਼ਾਰਮ ਵਰਕਰ ਕਮਿਸ਼ਨ ਅਤੇ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਫ਼ਰੀਦਕੋਟ ਨੇ ਦਰਿਆਦਿਲੀ ਦਿਖਾਉਂਦਿਆਂ ਹੜ੍ਹ ਪੀੜਤਾਂ ਲਈ ਅਨੋਖਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਉਸ ਕੋਲ 40 ਵਿੱਘੇ ਜ਼ਮੀਨ ਸੂਰਤਗੜ੍ਹ (ਰਾਜਸਥਾਨ) 'ਚ ਹੈ, ਜਿਸ ਵਿਚ ਛੋਟਾ ਜਿਹਾ ਘਰ ਹੈ | ਇਸ ਸਮੇਂ ਉੱਥੇ ਬਹੁਤ ਹੀ ਵਧੀਆ ਮੂੰਗਫ਼ਲੀ, ਮੋਠ ਅਤੇ ਗੁਆਰੇ ਦੀ ਫ਼ਸਲ ਖੜ੍ਹੀ ਹੈ |
ਜਿਹੜੇ ਵੀ ਹੜ੍ਹ ਪ੍ਰਭਾਵਿਤ ਪਰਿਵਾਰ ਹਨ, ਆਪਣੇ ਪਸ਼ੂਆਂ ਸਮੇਤ ਉੱਥੇ ਰਹਿਣਾ ਚਾਹੰੁਦੇ ਹਨ ਤਾਂ ਰਹਿ ਸਕਦੇ ਹਨ | ਜ਼ਮੀਨ 'ਚ ਖੜ੍ਹੀਆਂ ਉਕਤ ਫ਼ਸਲਾਂ ਨੂੰ ਵੱਢ ਕੇ ਆਪਣੇ ਪਸ਼ੂਆਂ ਨੂੰ ਹਰੇ ਚਾਰੇ ਵਜੋਂ ਪਾ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਚਿਰ ਹੜ੍ਹਾਂ ਦੀ ਮਾਰ ਚੱਲ ਰਹੀ ਹੈ, ਓਥੇ ਰਹਿ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਕਲੱਬ ਵਲੋਂ ਮੈਂਬਰਾਂ ਦਾ ਸਨਮਾਨ ਭਲਕੇ
Ad Position 24