09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵਿਪਨ ਕੁਮਾਰ ਨੇ ਐੱਚ.ਐੱਸ. ਹਾਈ ਸਕੂਲ ਵਿਖੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 04-09-2025
ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਰਣਜੀਤ ਸਿੰਘ ਢਿੱਲੋਂ)-ਵਿਪਨ ਕੁਮਾਰ ਨੇ ਐੱਚ.ਐੱਸ. ਹਾਈ ਸਕੂਲ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ | ਵਿਪਨ ਕੁਮਾਰ ਦਾ ਵਿਦਿਅਕ ਖੇਤਰ 'ਚ ਚੰਗਾ ਨਾਂਅ ਹੈ | ਵਿਦਿਅਕ ਖੇਤਰ 'ਚ ਉਨ੍ਹਾਂ ਆਪਣੀ ਕਾਬਲੀਅਤ ਸਦਕਾ ਮਾਣ-ਸਨਮਾਨ ਪ੍ਰਾਪਤ ਕੀਤੇ ਹਨ, ਜਿਨ੍ਹਾਂ 'ਚ ਗੁਰੂ ਦਰੋਣਾਚਾਰੀਆ ਐਵਾਰਡ, ਬੈਸਟ ਬਾਇਓਲੋਜੀ ਟੀਚਰ, ਨੌਜਵਾਨ ਪਿ੍ੰਸੀਪਲ ਐਵਾਰਡ ਸ਼ਾਮਿਲ ਹਨ | ਉਹ ਅਨੁਸ਼ਾਸਨਿਕ ਤੇ ਮਿਹਨਤੀ ਪਿ੍ੰਸੀਪਲ ਵਜੋਂ ਜਾਣੇ ਜਾਂਦੇ ਹਨ | ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦੇ ਵਿਦਿਆ ਸਮੇਤ ਬਹੁਪੱਖੀ ਵਿਕਾਸ ਲਈ ਯਤਨ ਕਰਨਗੇ | ਸਕੂਲ ਦੇ ਚੇਅਰਮੈਨ ਗੁਰਚਰਨ ਸਿੰਘ ਬਰਾੜ, ਸਮਨ ਬਰਾੜ, ਅਨਮੋਲ ਬਰਾੜ, ਕੋਆਰਡੀਨੇਟਰ ਮੀਨਾ ਰਾਣੀ, ਜੂਨੀਅਰ ਕੋਆਰਡੀਨੇਟਰ ਰਚਨਾ ਵਧਵਾ ਅਤੇ ਸਕੂਲ ਦੇ ਸਮੂਹ ਸਟਾਫ਼ ਵਲੋਂ ਪਿ੍ੰਸੀਪਲ ਨੂੰ ਅਹੁਦਾ ਸੰਭਾਲਣ 'ਤੇ ਮੁਬਾਰਕਬਾਦ ਦਿੱਤੀ ਅਤੇ ਸਕੂਲ ਦੇ ਸਮੂਹ ਸਟਾਫ਼ ਨੇ ਧੰਨਵਾਦ ਕੀਤਾ ਅਤੇ ਉਚੇਚੇ ਤੌਰ 'ਤੇ ਗੁਲਦਸਤੇ ਭੇਂਟ ਕਰਕੇ ਜੀ ਆਇਆ ਆਖਿਆ |
Ad Position 22
No active advertisement
ਪਿਛਲੀ ਖ਼ਬਰ ਭਲਕੇ ਡੀ.ਸੀ. ਦਫ਼ਤਰਾਂ ਅੱਗੇ ਸਰਕਾਰ ਦੇ ਪੁਤਲੇ ਫ਼ੂਕਣਗੇੇ ਐੱਨ.ਐੱਸ.ਕਿਊ.ਐੱਫ਼. ਅਧਿਆਪਕ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਸਰਕਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ
Ad Position 24