ਮੰਡੀ ਲੱਖੇਵਾਲੀ, 3 ਸਤੰਬਰ (ਮਿਲਖ ਰਾਜ)-ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਸੰਬੰਧੀ ਸੰਗਠਨ ਸਿਰਜਨ ਅਭਿਆਨ ਤਹਿਤ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡਾਂ ਦੀ ਭਰਵੀਂ ਮੀਟਿੰਗ ਲੱਖੇਵਾਲੀ ਵਿਖੇ ਹੋਈ | ਇਸ ਮੀਟਿੰਗ 'ਚ ਪਾਰਟੀ ਹਾਈਕਮਾਨ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਲਗਾਏ ਗਏ ਅਬਜ਼ਰਵਰ ਵਿਕਾਰ ਰਸੂਲ ਵਾਣੀ ਮੈਂਬਰ ਵਰਕਿੰਗ ਕਮੇਟੀ ਆਲ ਇੰਡੀਆ ਕਾਂਗਰਸ ਅਤੇ ਸਾਬਕਾ ਮੰਤਰੀ ਜੰਮੂ ਕਸ਼ਮੀਰ ਵਿਸ਼ੇਸ਼ ਤੌਰ 'ਤੇ ਪੁੱਜੇ | ਉਨ੍ਹਾਂ ਦੇ ਨਾਲ ਸਹਿ ਅਬਜ਼ਰਵਰ ਅੰਗਦ ਸੈਣੀ ਸਾਬਕਾ ਵਿਧਾਇਕ ਨਵਾਂ ਸ਼ਹਿਰ ਅਤੇ ਬਲਵੰਤ ਰਾਏ ਸਾਬਕਾ ਮੇਅਰ ਬਠਿੰਡਾ ਵੀ ਪਹੁੰਚੇ | ਇਸ ਮੌਕੇ ਉਨ੍ਹਾਂ ਆਖਿਆ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਅਰਜਨ ਮਲਿਕ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਹੇਠਲੇ ਪੱਧਰ ਤੱਕ ਦੇ ਆਗੂਆਂ ਨੂੰ ਪਾਰਟੀ ਵਿਚ ਉਨ੍ਹਾਂ ਦਾ ਬਣਦਾ ਹੱਕ ਦੇਣ ਲਈ ਇਸ ਅਭਿਆਨ ਦੀ ਗੁਜਰਾਤ ਤੋਂ ਸ਼ੁਰੂਆਤ ਕੀਤੀ ਗਈ ਸੀ | ਉਨ੍ਹਾਂ ਪਾਰਟੀ ਦੇ ਹੇਠਲੇ ਪੱਧਰ ਤੱਕ ਦੇ ਵਰਕਰਾਂ ਨੂੰ ਆਖਿਆ ਕਿ ਕੋਈ ਵੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਅਪਲਾਈ ਵੀ ਕਰ ਸਕਦਾ ਹੈ ਅਤੇ ਆਪਣੀ ਰਾਇ ਵੀ ਦੇ ਸਕਦਾ ਹੈ | ਹਰੇਕ ਦੀ ਗੱਲ ਬਹੁਤ ਹੀ ਵਿਸਥਾਰ ਨਾਲ ਸੁਣੀ ਜਾਵੇਗੀ ਅਤੇ ਇਸ ਨਾਲ ਹੇਠਲੇ ਪੱਧਰ ਤੱਕ ਦੇ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਗੇ ਆਉਣ ਦਾ ਮੌਕਾ ਵੀ ਮਿਲੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸਾਹਿਬ ਸਿੰਘ ਭੂੰਦੜ ਮਲੋਟ ਹਲਕਾ ਕੋਆਰਡੀਨੇਟਰ, ਨਰਿੰਦਰ ਸਿੰਘ ਕਾਉਣੀ ਮਲੋਟ ਹਲਕਾ ਅਬਜ਼ਰਵਰ, ਰੁਪਿੰਦਰ ਕੌਰ ਰੂਬੀ ਮਲੋਟ ਹਲਕਾ ਇੰਚਾਰਜ, ਜਗਤਪਾਲ ਸਿੰਘ ਸ਼ੇਰੇਵਾਲਾ ਮਲੋਟ ਦਿਹਾਤੀ ਪ੍ਰਧਾਨ, ਹਰਚਰਨ ਸਿੰਘ ਸੋਥਾ ਸਾਬਕਾ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਜਸਪਾਲ ਸਿੰਘ ਔਲਖ, ਚਰਨਦੀਪ ਸਿੰਘ ਬਾਂਮ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਪ੍ਰੋ. ਬਲਜੀਤ ਗਿੱਲ ਬੁਲਾਰਾ, ਜਸਕਰਨ ਬਰਾੜ ਲੱਖੇਵਾਲੀ, ਮਾਸਟਰ ਜਸਵੰਤ ਸਿੰਘ, ਗਿੰਨੀ ਤਰਖਾਣਵਾਲਾ, ਕਾਕਾ ਸ਼ੇਰਗੜ੍ਹ, ਦਵਿੰਦਰ ਚੌਹਾਨ, ਹੈਪੀ ਬਾਂਸਲ, ਰਾਜਾ ਰੰਗਬੁਲਾ, ਮਾਸਟਰ ਜਸਪਾਲ ਸਿੰਘ, ਦਵਿੰਦਰ ਖੁੰਡੇ ਹਲਾਲ, ਯਾਦਵਿੰਦਰ ਪੂਨੀਆ, ਗੁਰਪ੍ਰੀਤ ਗੰਧੜ ਆਦਿ ਆਗੂ ਵੀ ਹਾਜ਼ਰ ਸਨ |