ਮਲੋਟ, 3 ਸਤੰਬਰ (ਪਾਟਿਲ)-ਨੈਸ਼ਨਲ ਰਾਇਫ਼ਲ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਕਰਵਾਏ 60ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਮੁਕਾਬਲੇ ਵਿਚ ਜੇ.ਆਰ.ਐੱਮ. ਸ਼ੂਟਿੰਗ ਰੇਂਜ ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਹ ਮੁਕਾਬਲੇ ਮੋਹਾਲੀ ਵਿਖੇ ਕਰਵਾਏ ਗਏ, ਜਿਸ ਵਿਚ ਜੇ.ਆਰ.ਐੱਮ. ਸ਼ੂਟਿੰਗ ਰੇਂਜ ਦੀ ਖਿਡਾਰਨ ਸ਼ੁਭਪ੍ਰੀਤ ਕੌਰ ਪੁੱਤਰੀ ਕਨਵਰ ਸ਼ੇਰਪਾਲ ਸਿੰਘ ਨੇ ਟੀਮ ਈਵੈਂਟ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮਾ ਜਿੱਤ ਕੇ ਆਪਣੇ ਇਲਾਕੇ ਤੇ ਜੇ.ਆਰ.ਐੱਮ. ਸ਼ੂਟਿੰਗ ਰੇਂਜ ਦਾ ਨਾਂਅ ਰੋਸ਼ਨ ਕੀਤਾ | ਇਸ ਤੋਂ ਇਲਾਵਾ ਜੇ.ਆਰ.ਐੱਮ. ਸ਼ੂਟਿੰਗ ਰੇਂਜ ਦੇ ਬਾਕੀ ਖਿਡਾਰੀਆਂ ਵਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੋਣ ਜਾ ਰਹੀ 44ਵੀਂ ਨੋਰਥ ਜੋਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਆਪਣਾ ਸਥਾਨ ਪੱਕਾ ਕੀਤਾ | ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਜੇ.ਆਰ.ਐੱਮ. ਵਰਲਡ ਸਕੂਲ ਦੇ ਪਿ੍ੰਸੀਪਲ ਰਵਨੀਤ ਕੌਰ ਗਿੱਲ ਨੇ ਖਿਡਾਰੀਆਂ ਤੇ ਸ਼ੂਟਿੰਗ ਕੋਚ ਮਹਿਕਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਹੋਣ ਜਾ ਰਹੀ 44ਵੀਂ ਨੋਰਥ ਜੋਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਹੌਸਲਾ ਅਫ਼ਜਾਈ ਕੀਤੀ |