ਬਾਵਾ ਨਿਹਾਲ ਸਿੰਘ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ
ਅਜੀਤ ਡੈਸਕ
04-09-2025
ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਵਾ ਨਿਹਾਲ ਸਿੰਘ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਰੈਡ ਰਿਬਨ ਕਲੱਬ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਦਾ ਆਰੰਭ ਕਾਲਜ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸੁਖਪਾਲ ਸਿੰਘ ਬਾਵਾ, ਰੁਪਿੰਦਰ ਕੌਰ, ਜਸਪਾਲ ਸਿੰਘ ਪਿ੍ੰਸੀਪਲ ਡੀ.ਐੱਲ.ਐੱਡ., ਡਾ. ਕਵਿਤਾ ਪਿ੍ੰਸੀਪਲ ਬੀ.ਐੱਡ., ਰੁਚਿਕਾ ਖੁਰਾਣਾ ਦੁਆਰਾ ਕਾਲਜ ਵਿਚ ਬੂਟੇ ਲਗਾ ਕੇ ਕੀਤਾ ਗਿਆ | ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ | ਇਸ ਪ੍ਰੋਗਰਾਮ ਦੀ ਅਗਵਾਈ ਸਵਾਤੀ ਮੂਲਰੀ ਪ੍ਰਧਾਨ ਰੈਡ ਰਿਬਨ ਕਲੱਬ ਵਲੋਂ ਕੀਤੀ ਗਈ | ਮਨਦੀਪ ਕੌਰ ਅਤੇ ਸੋਨਮ ਨੇ ਚਾਰਟ ਮੇਕਿੰਗ ਪ੍ਰਤੀਯੋਗਿਤਾ ਦੀ ਪ੍ਰਧਾਨਗੀ ਕੀਤੀ | ਵਿਦਿਆਰਥੀਆਂ ਵਲੋਂ ਖੋ-ਖੋ ਅਤੇ ਬੈਡਮਿੰਟਨ ਦੇ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਗਿਆ | ਇਸ ਦੌਰਾਨ ਕਾਲਜ ਦੇ ਜਨਰਲ ਸਕੱਤਰ ਸਰਵਪਾਲ ਸਿੰਘ ਰਾਣਾ ਬਾਵਾ, ਜਸਵਿੰਦਰ ਸਿੰਘ, ਹਰਚਰਨ ਸਿੰਘ, ਸੁਖਚੈਨ ਸਿੰਘ, ਹਰਜਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |