ਬਾਜਾਖਾਨਾ, 3 ਸਤੰਬਰ (ਜਗਦੀਪ ਸਿੰਘ ਗਿੱਲ)-ਦਰਸ਼ਨ ਸਿੰਘ ਢਿੱਲਵਾਂ ਇੰਚਾਰਜ ਵਿਧਾਨ ਸਭਾ ਹਲਕਾ ਜੈਤੋ ਕਾਂਗਰਸ ਕਮੇਟੀ ਨੂੰ ਉਸ ਵਕਤ ਗਹਿਰਾ ਸਦਮਾ ਪਹੰੁਚਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਗੁਰਦਿਆਲ ਕੌਰ (95 ਸਾਲ) ਪਤਨੀ ਸਵਰਗੀ ਹਰੀ ਸਿੰਘ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ | ਇਸ ਦੁੱਖ ਦਾ ਘੜੀ ਵਿਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਭਗਤ ਸਿੰਘ ਚਹਿਲ ਬਲਾਕ ਸੰਮਤੀ ਮੈਂਬਰ, ਸੁਰਜੀਤ ਸਿੰਘ ਬਾਬਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਹਰਪ੍ਰੀਤ ਸਿੰਘ ਹੀਰੂ ਡੋਡ ਆਸਟ੍ਰੇਲੀਆ, ਡਾ. ਸਰਜਾ ਸਿੰਘ ਡੋਡ, ਧਨਜੀਤ ਸਿੰਘ ਧਨੀ ਵਿਰਕ, ਸੁਖਜੀਤ ਸਿੰਘ ਕੋਠੇ ਹਵਾਨਾ, ਸੇਵਕ ਸਿੰਘ ਢਿੱਲੋਂ, ਗੁਰਤੇਜ ਸਿੰਘ ਦਬੜ੍ਹੀਖਾਨਾ, ਰਵਿੰਦਰ ਸਿੰਘ ਰਵੀ ਢਿੱਲੋਂ ਝੱਖੜਵਾਲਾ, ਪ੍ਰਭਜੀਤ ਸਿੰਘ ਬਰਾੜ ਬਲਾਕ ਪ੍ਰਧਾਨ ਜੈਤੋ, ਲਾਭ ਸਿੰਘ ਸਿੱਧੂ ਅਜਿੱਤ ਗਿੱਲ, ਜਸਵਿੰਦਰ ਸਿੰਘ ਮੰਤਾ, ਜਸਵਿੰਦਰ ਸਿੰਘ ਸ਼ੰਮੀ ਰੰਧਾਵਾ ਭਗਤੂਆਣਾ, ਜੀਵਨ ਭਗਤੂਆਣਾ, ਹਰੀ ਸਿੰਘ ਖਾਈ, ਜਗਸੀਰ ਅਵਤਾਰ ਸਿੰਘ, ਸਰਬਜੀਤ ਸਿੰਘ ਬਰਾੜ ਨੰਬਰਦਾਰ ਬਾਜਾਖਾਨਾ, ਰਾਜੇਸ਼ ਕੁਮਾਰ ਪੱਪੂ ਗੋਇਲ, ਪਵਨ ਗੋਇਲ ਆਦਿ ਨੇ ਦਰਸ਼ਨ ਸਿੰਘ ਢਿੱਲਵਾਂ ਨਾਲ ਦੁੱਖ ਇਜ਼ਹਾਰ ਕੀਤਾ ਹੈ |