25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਛਾਪੇਮਾਰੀ ਦੌਰਾਨ ਖਾਦ ਤੇ ਕੀਟਨਾਸ਼ਕ ਡੀਲਰਾਂ ਦੇ 'ਡੈਡੀ ਜੀ' ਬਿਮਾਰ, ਜਾਰੀ ਹੋਣਗੇ ਨੋਟਿਸ

Ad Position 21
No active advertisement
ਅਜੀਤ ਡੈਸਕ 07-09-2025
ਮੰਡੀ ਕਿੱਲਿਆਂਵਾਲੀ, 6 ਸਤੰਬਰ (ਇਕਬਾਲ ਸਿੰਘ ਸ਼ਾਂਤ)-ਸਰਹੱਦੀ ਕਸਬੇ ਮੰਡੀ ਕਿੱਲਿਆਂਵਾਲੀ ਵਿਖੇ ਖਾਦ ਤੇ ਕੀਟਨਾਸ਼ਕਾਂ ਦੀ ਮੁਨਾਫ਼ੇਖੋਰ ਅੰਤਰਰਾਜੀ ਕਾਲਾਬਾਜ਼ਾਰੀ ਨੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ੍ਹ• ਕੇ ਰੱਖ ਦਿੱਤੀਆਂ ਹਨ | ਅੱਜ ਖੇਤੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ 6 ਕਾਰੋਬਾਰੀਆਂ ਦੇ ਅਚਾਨਕ ਛਾਪੇਮਾਰੀ ਮੌਕੇ ਮੰਡੀ ਕਿੱਲਿਆਂਵਾਲੀ ਦੇ ਤਿੰਨ ਖਾਦ ਤੇ ਕੀਟਨਾਸ਼ਕ ਡੀਲਰਾਂ ਦੀਆਂ ਦੁਕਾਨਾਂ ਅਤੇ ਗੋਦਾਮ ਤਾਲਾਬੰਦ ਮਿਲੇ | ਜਦੋਂ ਅਧਿਕਾਰੀਆਂ ਵੱਲੋਂ ਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਤਿੰਨੋਂ ਡੀਲਰਾਂ ਨੇ ਆਪਣੇ 'ਡੈਡੀ ਜੀ' ਦੇ ਬਿਮਾਰ ਹੋਣ ਦਾ ਹਵਾਲਾ ਦੇ ਦੁਕਾਨਾਂ ਬੰਦ ਹੋਣ ਦੀ ਗੱਲ ਆਖੀ | ਵਿਭਾਗ ਸਭ ਦੇ ਇਕੱਠੇ 'ਡੈਡੀ ਜੀ' ਬੀਮਾਰ ਹੋਣ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ, ਹੁਣ ਇਨ•ਾਂ ਨੂੰ ਨੋਟਿਸ ਜਾਰੀ ਕਰਕੇ ਰਿਕਾਰਡ ਤਲਬ ਕੀਤਾ ਜਾਵੇਗਾ | ਜ਼ਿਲ•ਾ ਮੁੱਖ ਖੇਤੀਬਾੜੀ ਅਫਸਰ ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਵਿਭਾਗੀ ਟੀਮ ਨੇ ਛੇ ਡੀਲਰਾਂ ਦੀ ਜਾਂਚ ਕੀਤੀ | ਕਈ ਗੋਦਾਮ ਸੂਬਾਈ ਹੱਦਾਂ ਦੇ ਨੇੜੇ, ਡੱਬਵਾਲੀ ਦਾਣਾ ਮੰਡੀ ਦੇ ਬਿਲਕੁੱਲ ਕੋਲ ਪੰਜਾਬ ਹਦੂਦ ਵਿਚ ਸਥਿਤ ਹਨ | ਵਿਭਾਗ ਕੋਲ ਇਹ ਪੁਖਤਾ ਜਾਣਕਾਰੀ ਹੈ ਕਿ ਸਬਸਿਡੀ ਵਾਲੀਆਂ ਖਾਦਾਂ ਦੀ ਪੰਜਾਬ-ਹਰਿਆਣਾ ਵਿਚਕਾਰ ਸਾਲਾਨਾ ਕਰੋੜਾਂ ਰੁਪਏ ਦੀ ਗੈਰਕਾਨੂੰਨੀ ਆਵਾਜਾਈ ਹੋ ਰਹੀ ਹੈ | ਕਈ ਡੀਲਰਾਂ ਨੇ ਦੋਵੇਂ ਸੂਬਿਆਂ ਵਿੱਚ ਲਾਇਸੰਸ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਖੇਤੀ ਵਿਭਾਗਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ | ਜਾਣਕਾਰੀ ਮੁਤਾਬਕ ਇਸ ਬਾਰੇ ਹਰਿਆਣੇ ਦੇ ਖੇਤੀਬਾੜੀ ਵਿਭਾਗ ਨੂੰ ਵੀ ਪੱਤਰ ਲਿਖਿਆ ਜਾ ਰਿਹਾ ਹੈ | ਛਾਪੇਮਾਰੀ ਦੌਰਾਨ ਡੀਲਰਾਂ ਦੇ ਪੁਰਾਣੇ ਬਿੱਲਾਂ ਨਾਲ ਜੁੜੇ ਕਿਸਾਨਾਂ ਨਾਲ ਸੰਪਰਕ ਕਰਕੇ ਖਾਦ ਖਰੀਦ ਬਾਰੇ ਪੁੱਛਗਿੱਛ ਵੀ ਕੀਤੀ ਗਈ | ਜ਼ਿਲ•ਾ ਮੁੱਖ ਖੇਤੀਬਾੜੀ ਅਫਸਰ ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਛਾਪੇਮਾਰੀ ਮੌਕੇ ਤਿੰਨੋਂ ਡੀਲਰਾਂ ਦੇ ਇਕਠੇ 'ਡੈਡੀ ਜੀ' ਦਾ ਬੀਮਾਰ ਹੋਣਾ ਹੈਰਾਨੀਜਨਕ ਹੈ | ਮੰਡੀ ਕਿੱਲਿਆਂਵਾਲੀ ਦੇ 6 ਡੀਲਰਾਂ ਨੂੰ ਨੋਟਿਸ ਜਾਰੀ ਕਰਕੇ ਰਿਕਾਰਡ ਪੇਸ਼ ਕਰਨ ਲਈ ਕਿਹਾ ਜਾਵੇਗਾ, ਅੰਤਰਰਾਜੀ ਕਾਲਾਬਾਜ਼ਾਰੀ ਕਿਸੇ ਕੀਮਤ 'ਤੇ ਸਹਿਨ ਨਹੀਂ ਕੀਤੀ ਜਾਵੇਗੀ | ਪੜਤਾਲ ਟੀਮ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਵਿਜੈ ਸਿੰਘ, ਏਡੀਓ ਸੁਖਚੈਨ ਸਿੰਘ ਬੋਪਾਰਾਏ, ਸੁਖਜਿੰਦਰ ਸਿੰਘ ਤੇ ਜਸਨਪ੍ਰੀਤ ਸਿੰਘ ਬਰਾੜ ਵੀ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਜਨਤਕ ਸਥਾਨ 'ਤੇ ਨਸ਼ਾ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਲੋਟ ਵਿਖੇ ਪਿਤਾ ਵਲੋਂ ਆਪਣੀ ਹੀ ਬੇਟੀ ਨਾਲ ਜਬਰ-ਜਨਾਹ
Ad Position 24