29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਹੜ੍ਹ ਪ੍ਰਭਾਵਿਤ ਇਲਾਕੇ 'ਚ ਅਰਸ਼ ਸੱਚਰ ਨੇ ਮੈਡੀਕਲ ਕਿੱਟਾਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 29-09-2025
ਫ਼ਰੀਦਕੋਟ, 28 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਆਮ ਆਦਮੀ ਪਾਰਟੀ ਫ਼ਰੀਦਕੋਟ ਦੇ ਸੀਨੀਅਰ ਲੀਡਰ ਤੇ ਸੋਸ਼ਲ ਵਰਕਰ ਅਰਸ਼ ਸੱਚਰ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਸਿਹਤ ਸੰਬੰਧੀ ਜ਼ਰੂਰੀ ਮੈਡੀਕਲ ਕਿੱਟਾਂ ਵੰਡੀਆਂ ਗਈਆਂ | ਅਰਸ਼ ਸੱਚਰ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਤੇ ਮੁਸੀਬਤ ਦੇ ਸਮੇਂ ਉਨ੍ਹਾਂ ਦਾ ਸਾਥ ਦੇਣਾ ਹੀ ਸਾਡੀ ਅਸਲੀ ਜ਼ਿੰਮੇਵਾਰੀ ਹੈ | ਉਨ੍ਹਾਂ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ 'ਚ ਹੋਰ ਪਿੰਡਾਂ ਵਿਚ ਵੀ ਇਹ ਸੇਵਾ ਜਾਰੀ ਰੱਖੀ ਜਾਵੇਗੀ ਤਾਂ ਜੋ ਕਿਸੇ ਵੀ ਪਰਿਵਾਰ ਨੂੰ ਬਿਨਾਂ ਮਦਦ ਤੋਂ ਵਾਂਝਾ ਨਾ ਰਹਿਣਾ ਪਵੇ | ਇਸ ਮੌਕੇ ਤੇਜਬੀਰ ਮਾਨ, ਡਾ. ਵਿਸ਼ਾਲ, ਪ੍ਰੀਤ, ਪੁਸ਼ਮੀਤ ਬਰਾੜ, ਗੁਰਪ੍ਰੀਤ ਸਾਦਿਕ, ਰਾਕੇਸ਼ ਕੁਮਾਰ, ਹਰਵਿੰਦਰ ਸਾਈ ਤੇ ਕਪਿਲ ਅਗਰਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 12 ਕਰੋੜ ਦੀ ਲਾਗਤ ਨਾਲ ਬਣੇਗੀ ਸ੍ਰੀ ਮੁਕਤਸਰ ਸਾਹਿਬ-ਪੰਨੀਵਾਲਾ ਫੱਤਾ ਸੜਕ-ਵਿਧਾਇਕ ਕਾਕਾ ਬਰਾੜ • ਪਿੰਡ ਰਹੂੜਿਆਂਵਾਲੀ... ਅਗਲੀ ਖ਼ਬਰ ਹਰਸਾਹਿਬ ਸਿੰਘ ਘਣੀਏ ਵਾਲਾ ਪੰਜਗਰਾਈਾ ਸਰਕਲ ਦੇ ਜਥੇਦਾਰ ਨਿਯੁਕਤ
Ad Position 24