29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

12 ਕਰੋੜ ਦੀ ਲਾਗਤ ਨਾਲ ਬਣੇਗੀ ਸ੍ਰੀ ਮੁਕਤਸਰ ਸਾਹਿਬ-ਪੰਨੀਵਾਲਾ ਫੱਤਾ ਸੜਕ-ਵਿਧਾਇਕ ਕਾਕਾ ਬਰਾੜ • ਪਿੰਡ ਰਹੂੜਿਆਂਵਾਲੀ ਕੋਲ ਵਿਧਾਇਕ ਕਾਕਾ ਬਰਾੜ ਨੇ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 29-09-2025
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪਿਛਲੇ ਲੰਬੇ ਸਮੇਂ ਤੋਂ ਵੱਡੀ ਸਮੱਸਿਆ ਨਾਲ ਜੂਝ ਰਹੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਪੰਨੀਵਾਲਾ ਫੱਤਾ ਨੂੰ ਜਾਂਦੀ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਪਿੰਡ ਰੂਹੜਿਆਂਵਾਲੀ ਨੇੜੇ ਰੱਖਿਆ | ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਪਿੰਡ ਰਹੂੜਿਆਂਵਾਲੀ, ਮਹਾਂਬੱਧਰ, ਚਿਬੜਾਂਵਾਲੀ, ਸ਼ੇਰੇਵਾਲਾ, ਬਾਂਮ, ਉੜਾਂਗ, ਪੰਨੀਵਾਲਾ ਤੇ ਹੋਰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ 'ਚ ਸਹੂਲਤ ਹੋਵੇਗੀ | ਉਨ੍ਹਾਂ ਇਹ ਵੀ ਆਖਿਆ ਕਿ ਇਸ ਉਦਘਾਟਨੀ ਸਮਾਗਮ 'ਚ ਕੈਬਨਿਟ ਮੰਤਰੀ ਬਲਜੀਤ ਕੌਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਪਹੁੰਚਣਾ ਸੀ, ਪਰ ਵਿਧਾਨ ਸਭਾ ਸ਼ੈਸਨ ਦੌਰਾਨ ਉਹ ਨਹੀਂ ਆ ਸਕੇ | ਇਸ ਲਈ ਉਨ੍ਹਾਂ ਵਲੋਂ ਉਦਘਾਟਨ ਕੀਤਾ ਗਿਆ ਹੈ | ਕਾਕਾ ਬਰਾੜ ਨੇ ਆਖਿਆ ਕਿ ਇਹ ਸੜਕ ਦੀ ਲੰਬਾਈ ਕਰੀਬ 28 ਕਿਲੋਮੀਟਰ ਹੈ ਤੇ ਇਸ ਤੇ ਕਰੀਬ 12 ਕਰੋੜ ਰੁਪਏ ਖਰਚ ਹੋਣਗੇ ਅਤੇ ਆਉਣ ਵਾਲੇ 9 ਮਹੀਨਿਆਂ 'ਚ ਇਹ ਮੁਕੰਮਲ ਹੋ ਜਾਵੇਗੀ | ਇਸ ਮੌਕੇ ਪੰਜਾਬ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਜਗਦੇਵ ਸਿੰਘ ਬਾਂਮ, ਮਾਰਕੀਟ ਕਮੇਟੀ ਮੁਕਤਸਰ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ, ਮਾਰਕੀਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਰਾਜਿੰਦਰ ਸਿੰਘ ਬਰਾੜ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਪਿੰਡ ਰਹੂੜਿਆਂਵਾਲੀ ਦੇ ਸਰਪੰਚ ਇੰਦਰਜੀਤ ਕੌਰ, ਸਰਪੰਚ ਦੇ ਪਤੀ ਜੱਸਲ ਸਿੰਘ ਰਹੂੜਿਆਂਵਾਲੀ, ਸੀਨੀਅਰ ਆਗੂ ਬਲਰਾਜ ਸਿੰਘ ਭੁੱਲਰ, ਗੋਨਿਆਣਾ ਦੇ ਸਰਪੰਚ ਤਰਸੇਮ ਸਿੰਘ, ਥਾਂਦੇਵਾਲਾ ਦੇ ਸਰਪੰਚ ਬਲਵਿੰਦਰ ਸਿੰਘ ਬਿੰਦਾ, ਚੜੇਵਾਨ ਦੇ ਸਰਪੰਚ ਨਿਰਭੈ ਸਿੰਘ ਬੁੱਟਰ, ਗੁਰਚਰਨ ਸਿੰਘ, ਮੁਕਤਸਰ ਦਿਹਾਤੀ ਸਰਪੰਚ ਗੁਰਜੀਤ ਸਿੰਘ, ਝਬੇਲਵਾਲੀ ਦੇ ਸਰਪੰਚ ਜਥੇੇਦਾਰ ਲਛਮਣ ਸਿੰਘ, ਬਧਾਈ ਦੇ ਸਰਪੰਚ ਬੌਬੀ, ਟਰੱਕ ਯੂਨੀਅਨ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਵੱਟੂ ਦੇ ਸਰਪੰਚ ਜਸਕਰਨ ਸਿੰਘ, ਮੁਕੰਦ ਸਿੰਘ ਵਾਲਾ ਦੇ ਸਰਪੰਚ ਗੁਰਭੇਜ ਸਿੰਘ, ਚੱਕ ਉਤਾਰ ਸਿੰਘ ਦੇ ਸਰਪੰਚ ਜੱਸਾ ਸਿੰਘ, ਹਰਦੀਪ ਸਿੰਘ ਸੱਕਾਂਵਾਲੀ, ਉਪਕਾਰ ਸਿੰਘ, ਇੰਦਰਜੀਤ ਸਿੰਘ ਬਰਾੜ ਜਵਾਹਰੇਵਾਲਾ, ਮਨਪ੍ਰੀਤ ਸਿੰਘ ਢਿੱਲੋਂ, ਜਸਵਿੰਦਰ ਹੇਅਰ, ਸੁਖਮੰਦਰ ਸਿੰਘ ਝਬੇਲਵਾਲੀ, ਚਰਨਜੀਤ ਸਿੰਘ ਸੱਕਾਂਵਾਲੀ, ਹੈਪੀ ਖੋਖਰ, ਅਮਨਦੀਪ ਸਿੰਘ ਬਰਾੜ, ਗੁਰਵੰਤ ਸਿੰਘ ਚੜੇਵਾਣ, ਮਨੀ ਉਦੇਕਰਨ, ਜਤਿੰਦਰ ਮਹੰਤ, ਮਨਪ੍ਰੀਤ ਸਿੰਘ ਮੈਂਬਰ, ਅਮਰੀਕ ਸਿੰਘ ਥਾਂਦੇਵਾਲਾ, ਪਰਮਜੀਤ ਸਿੰਘ ਪੰਮਾ ਨੰਬਰਦਾਰ, ਮੋਹਨਾ ਗੋਨਿਆਣਾ, ਜਗਤਾਰ ਬੱਬੀ, ਸੁਖਪਾਲ ਸਿੰਘ ਪਾਲ, ਸੁਖਜਿੰਦਰ ਸਿੰਘ ਚਹਿਲ, ਜਗਦੀਪ ਢਿੱਲੋਂ, ਰੁਪਿੰਦਰ ਸਿੰਘ, ਸੋਹਣ ਸਿੰਘ ਬਧਾਈ, ਸ਼ਮਿੰਦਰ ਸਿੰਘ ਟਿੱਲੂ, ਵਕੀਲ ਸਿੰਘ, ਗੁਰਭਿੰਦਰ ਸਿੰਘ, ਗਿੱਲ ਗੋਨਿਆਣਾ, ਵਿਪਨ ਕੁਮਾਰ, ਗੁਰਦੀਪ ਪ੍ਰਧਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਵਿਭਾਗ ਦੇ ਸੇਵਾ ਮੁਕਤ ਡਿਪਟੀ ਰੇਂਜ ਅਫ਼ਸਰ ਅਮਰਜੀਤ ਦਾਬੜਾ ਦਾ ਅੰਗੀਠਾ ਸੰਭਾਲਿਆ • ਵੱਖ-ਵੱਖ ਆਗੂਆਂ ਦੇ ਅਧਿਕ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ 'ਚ ਅਰਸ਼ ਸੱਚਰ ਨੇ ਮੈਡੀਕਲ ਕਿੱਟਾਂ ਵੰਡੀਆਂ <br/>
Ad Position 24