29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਜੰਗਲਾਤ ਵਿਭਾਗ ਦੇ ਸੇਵਾ ਮੁਕਤ ਡਿਪਟੀ ਰੇਂਜ ਅਫ਼ਸਰ ਅਮਰਜੀਤ ਦਾਬੜਾ ਦਾ ਅੰਗੀਠਾ ਸੰਭਾਲਿਆ • ਵੱਖ-ਵੱਖ ਆਗੂਆਂ ਦੇ ਅਧਿਕਾਰੀਆਂ ਵਲੋਂ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 29-09-2025
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ)-ਐਸ.ਐਸ.ਅਧਿਆਪਕ ਨੀਰਜ ਦਾਬੜਾ ਦੇ ਪਿਤਾ ਸ੍ਰੀ ਅਮਰਜੀਤ ਦਾਬੜਾ (81) ਪਿੰਡ ਭੁੱਟੀਵਾਲਾ ਰਿਟਾ: ਡਿਪਟੀ ਰੇਂਜ ਅਫ਼ਸਰ ਜੰਗਲਾਤ ਵਿਭਾਗ ਵਾਸੀ ਫ਼ੱਤਣਵਾਲਾ ਇਨਕਲੇਵ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੱਜ ਸਥਾਨਕ ਜਲਾਲਾਬਾਦ ਰੋਡ ਸਥਿਤ ਸ਼ਿਵਧਾਮ ਵਿਖੇ ਅੰਗੀਠਾ ਸੰਭਾਲਣ ਦੀ ਰਸਮ ਸਪੁੱਤਰ ਨੀਰਜ ਦਾਬੜਾ, ਪੋਤਰੇ ਵਾਸ਼ੂ ਦਾਬੜਾ (ਆਸਟਰੇਲੀਆ) ਅਤੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਨਿਭਾਈ ਗਈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ, ਇੰਟਕ ਦੇ ਆਗੂ ਗੋਬਿੰਦ ਸਿੰਘ ਦਾਬੜਾ, ਮਾਸਟਰ ਰਾਜ ਕੁਮਾਰ ਦਾਬੜਾ, ਮਨੋਹਰ ਲਾਲ ਦਾਬੜਾ ਰਿਟਾ: ਐਸ.ਡੀ.ਓ. ਭਾਰਤੀ ਸੰਚਾਰ ਨਿਗਮ, ਸਦਾ ਲਾਲ ਦਾਬੜਾ ਰਿਟਾ: ਸੁਪਰਡੈਂਟ ਬੀ. ਐਂਡ. ਆਰ., ਡਾ. ਹਰਦੀਪ ਸਿਡਾਨਾ ਬਠਿੰਡਾ, ਵਿਕਾਸ ਧਮੀਜਾ ਜਲਾਲਾਬਾਦ, ਕਾਂਗਰਸ ਕਮੇਟੀ ਦੇ ਸਾਬਕਾ ਬਲਾਕ ਪ੍ਰਧਾਨ ਸੁਸ਼ੀਲ ਕੁਮਾਰ ਹੈਪੀ ਗਰਗ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਦਾ ਮਨੋਜ ਬੇਦੀ, ਮੁਲਾਜ਼ਮ ਆਗੂ ਕਾਲਾ ਸਿੰਘ ਬੇਦੀ, ਲੈਕਚਰਾਰ ਚਰਨ ਦਾਸ ਸ਼ਰਮਾ, ਦਵਿੰਦਰ ਸਿੰਘ ਸੰਧੂ, ਰਿੰਪੀ ਭਾਟੀਆ, ਸੰਜੀਵ ਗਰੋਵਰ, ਰਾਜੇਸ਼ ਕੁਮਾਰ ਗਰੋਵਰ, ਅਜੇ ਗਰਗ, ਐਡਵੋਕੇਟ ਨਵਦੀਪ ਸਿੰਘ ਸੰਧੂ ਕਾਨਿਆਂਵਾਲੀ, ਮਨਜੀਤ ਨਾਗਪਾਲ ਆਦਿ ਹਾਜ਼ਰ ਸਨ | ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ, ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਦਰਸ਼ਨ ਸਿੰਘ ਬੇਦੀ, ਸੇਵਾ ਮੁਕਤ ਪਿ੍ੰਸੀਪਲ ਜਸਵੰਤ ਸਿੰਘ ਬਰਾੜ, ਵਿੱਤ ਵਿਭਾਗ ਦੇ ਸੇਵਾ ਮੁਕਤ ਡਿਪਟੀ ਕੰਟਰੌਲਰ ਮਨਮੋਹਨ ਸਿੰਘ ਕਾਲੜਾ, ਸਾਗਰ ਖੁਰਾਣਾ ਆਦਿ ਨੇ ਵੀ ਗ੍ਰਹਿ ਵਿਖੇ ਪਹੁੰਚ ਕੇ ਦਾਬੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਖੋਹਣ 'ਤੇ ਤੁਲੀ-ਹਰਗੋਬਿੰਦ ਕੌਰ ਅਗਲੀ ਖ਼ਬਰ 12 ਕਰੋੜ ਦੀ ਲਾਗਤ ਨਾਲ ਬਣੇਗੀ ਸ੍ਰੀ ਮੁਕਤਸਰ ਸਾਹਿਬ-ਪੰਨੀਵਾਲਾ ਫੱਤਾ ਸੜਕ-ਵਿਧਾਇਕ ਕਾਕਾ ਬਰਾੜ • ਪਿੰਡ ਰਹੂੜਿਆਂਵਾਲੀ...
Ad Position 24