29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

'ਆਪ' ਸਰਕਾਰ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਖੋਹਣ 'ਤੇ ਤੁਲੀ-ਹਰਗੋਬਿੰਦ ਕੌਰ

Ad Position 21
No active advertisement
ਅਜੀਤ ਡੈਸਕ 29-09-2025
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੀਟਿੰਗ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਅÏਰਤਾਂ ਤੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ ਗਈ | ਬੀਬੀਆਂ ਨੇ ਮੀਟਿੰਗ 'ਚ ਮੁੱਦਾ ਚੁੱਕਿਆ ਕਿ ਲੋਕਾਂ 'ਚ ਖ਼ਾਸ ਕਰਕੇ ਅÏਰਤਾਂ 'ਚ ਇਸ ਗੱਲ ਦਾ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ ਕਿ ਅੱਜ ਜੋ ਨੀਲੇ ਕਾਰਡਾਂ 'ਤੇ ਕਣਕ ਆ ਰਹੀ ਸੀ, ਪੰਜਾਬ ਸਰਕਾਰ ਵਲੋਂ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਬਿਲਕੁਲ ਬੰਦ ਕੀਤੀ ਹੋਈ ਹੈ, ਨਾ ਕੋਈ ਦਾਲ ਆ ਰਹੀ ਹੈ ਤੇ ਨਾ ਹੀ ਕੋਈ ਕਣਕ ਆ ਰਹੀ ਹੈ | ਨੀਲੇ ਕਾਰਡ 10 ਲੱਖ ਤੋਂ ਉਪਰ ਲੋਕਾਂ ਦੇ ਕੱਟੇ ਜਾ ਚੁੱਕੇ ਹਨ | ਜੋ ਪੰਜ ਕਿਲੋ ਕਣਕ ਆਉਂਦੀ ਸੀ, ਉਹ ਵੀ ਨਹੀਂ ਆ ਰਹੀ, ਸਗੋਂ ਸਰਕਾਰ ਵਲੋਂ ਹੋਰ ਸਕੀਮਾਂ ਘੜੀਆਂ ਜਾ ਰਹੀਆਂ ਹਨ ਕਿ ਆਂਗਣਵਾੜੀ ਵਰਕਰਾਂ ਨੂੰ ਲਗਾ ਕੇ ਪਿੰਡਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣ, ਇਹ ਕੰਮ ਡਿਪੂ ਹੋਲਡਰਾਂ ਦਾ ਹੈ, ਪਰ ਜਦੋਂ ਉਨ੍ਹਾਂ ਨੇ ਕਾਰਡ ਕੱਟਣ ਤੋਂ ਇਨਕਾਰ ਕਰ ਦਿੱਤਾ ਤਾਂ ਆਂਗਣਵਾੜੀ ਵਰਕਰਾਂ ਰਾਹੀਂ ਕਾਰਡ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਲੋਕਾਂ 'ਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ | ਮੀਟਿੰਗ 'ਚ ਅÏਰਤਾਂ ਨੇ ਦੱਸਿਆ ਕਿ ਬੁਢਾਪਾ, ਵਿਧਵਾ, ਅਪੰਗ ਪੈਨਸ਼ਨਾਂ ਵੀ ਦੋ-ਦੋ ਮਹੀਨੇ ਨਹੀਂ ਆਉਂਦੀਆਂ, ਉਹ ਵੀ ਕੇਵਲ 1500 ਰੁਪਏ ਹੈ ਜੋ ਲੋਕਾਂ ਨੂੰ ਰੁਲ ਖੁਲ ਕੇ ਬੈਂਕਾਂ 'ਚ ਜਾ ਕੇ ਧੱਕੇ ਖਾ ਕੇ ਮਿਲਦੀਆਂ ਹਨ | ਸਰਕਾਰ ਨੇ ਅÏਰਤਾਂ ਕੋਲੋਂ ਝੂਠ ਮਾਰ ਕੇ ਵੋਟਾਂ ਲੈ ਲਈਆਂ ਕਿ ਤੁਹਾਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਵੇਗਾ ਪਰ ਅੱਜ ਹਾਲਤ ਇਹ ਹੈ ਕਿ ਉਨ੍ਹਾਂ ਦੇ ਘਰਾਂ 'ਚ ਚੁੱਲੇ ਠੰਢੇ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਕੋ-ਕਨੀਵਨਰ ਰਾਜ ਕੁਮਾਰ ਭਟੇਜਾ ਨੇ ਕੀਤੀ ਸੀਮੈਂਟ ਡੀਲਰਾਂ ਨਾਲ ਮੀਟਿੰਗ ਅਗਲੀ ਖ਼ਬਰ ਜੰਗਲਾਤ ਵਿਭਾਗ ਦੇ ਸੇਵਾ ਮੁਕਤ ਡਿਪਟੀ ਰੇਂਜ ਅਫ਼ਸਰ ਅਮਰਜੀਤ ਦਾਬੜਾ ਦਾ ਅੰਗੀਠਾ ਸੰਭਾਲਿਆ • ਵੱਖ-ਵੱਖ ਆਗੂਆਂ ਦੇ ਅਧਿਕ...
Ad Position 24