29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਭਾਜਪਾ ਦੇ ਕੋ-ਕਨੀਵਨਰ ਰਾਜ ਕੁਮਾਰ ਭਟੇਜਾ ਨੇ ਕੀਤੀ ਸੀਮੈਂਟ ਡੀਲਰਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 29-09-2025
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀਆਂ ਹਦਾਇਤਾਂ 'ਤੇ ਜੀ. ਐਸ. ਟੀ. ਰੀਫੋਰਮਸ 2.0 ਬੀ. ਜੇ. ਪੀ. ਸ੍ਰੀ ਮੁਕਤਸਰ ਸਾਹਿਬ ਦੇ ਕੋ-ਕਨਵੀਨਰ ਰਾਜ ਕੁਮਾਰ ਭਟੇਜਾ ਮੇਲੂ ਵਲੋਂ ਸੀਮੈਂਟ ਡੀਲਰਾਂ ਨਾਲ ਮੀਟਿੰਗ ਕੀਤੀ ਗਈ | ਰਾਜ ਕੁਮਾਰ ਭਟੇਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਹੜਾ 2.0 ਰੀਫੋਰਮਸ ਤਹਿਤ ਅਨੇਕਾਂ ਸਮਾਨ ਨੂੰ ਜੀ. ਐਸ. ਟੀ. ਰਹਿਤ ਕਰਦਿਆਂ 0 ਕਰ ਦਿੱਤਾ ਗਿਆ ਹੈ | ਉਨ੍ਹਾਂ ਸੀਮੈਂਟ ਡੀਲਰਾਂ ਨੂੰ ਉਪਭੋਗਤਾਵਾਂ ਨੂੰ ਸਹੀ ਤਰੀਕੇ ਨਾਲ ਵਸਤੂਆਂ ਦਾ ਲਾਭ ਪਹੁੰਚਾਉਣ ਨੂੰ ਪ੍ਰੇਰਿਆ ਤਾਂ ਜੋ ਮਹਿੰਗਾਈ ਦਰ ਘਟ ਸਕੇ | ਭਾਜਪਾ ਆਗੂ ਅਸ਼ਵਨੀ ਗਿਰਧਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਕਟਾਰੀਆ, ਕੋ-ਕਨੀਵਨਰ ਪੰਜਾਬ ਸਤੀਸ਼ ਭਟੇਜਾ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ | ਇਸ ਮੌਕੇ ਸੰਜੀਵ ਮਦਾਨ, ਕਿ੍ਸ਼ਨ ਲਾਲ, ਟੀਟੂ ਬਿਰਲਾ, ਅੰਮਿ੍ਤ ਲਾਲ, ਦੀਪਕ ਚੁੱਘ, ਸ਼ਗਨ ਲਾਲ, ਮੋਂਟੂ ਦਾਬੜਾ ਸਮੇਤ ਵੱਡੀ ਗਿਣਤੀ 'ਚ ਸੀਮੈਂਟ ਡੀਲਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਤਫਤੀਸ਼ੀ ਪੁਲਿਸ ਅਫ਼ਸਰ ਨੂੰ ਰਿਸ਼ਵਤ ਲੈਣੀ ਪਈ ਮਹਿੰਗੀ •ਰਿਸ਼ਵਤ ਮਾਮਲੇ 'ਚ ਵਿਜੀਲੈਂਸ ਨੇ ਕੀਤਾ ਸੀ ਪਰਚਾ ਦਰਜ ਅਗਲੀ ਖ਼ਬਰ 'ਆਪ' ਸਰਕਾਰ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਖੋਹਣ 'ਤੇ ਤੁਲੀ-ਹਰਗੋਬਿੰਦ ਕੌਰ
Ad Position 24