29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਤਫਤੀਸ਼ੀ ਪੁਲਿਸ ਅਫ਼ਸਰ ਨੂੰ ਰਿਸ਼ਵਤ ਲੈਣੀ ਪਈ ਮਹਿੰਗੀ •ਰਿਸ਼ਵਤ ਮਾਮਲੇ 'ਚ ਵਿਜੀਲੈਂਸ ਨੇ ਕੀਤਾ ਸੀ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 29-09-2025
ਮਲੋਟ, 28 ਸਤੰਬਰ (ਪਾਟਿਲ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਰਿਸ਼ਵਤ ਦੇ ਇਕ ਮਾਮਲੇ 'ਚ ਪੰਜਾਬ ਪੁਲਿਸ ਦੇ ਏ. ਐਸ. ਆਈ. ਨੂੰ ਚਾਰ ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਮਲੋਟ ਵਾਸੀ ਦੇਸ ਰਾਜ ਜੋ ਕਿ ਜੁੱਤੀਆਂ ਦਾ ਕੰਮ ਕਰਦਾ ਸੀ ਤਾਂ ਆਪਣੇ ਗੁਆਂਢ 'ਚ ਹੀ ਇਕ ਵਿਅਕਤੀ ਨਾਲ ਝਗੜਾ ਹੋ ਗਿਆ | ਇਸ ਝਗੜੇ ਦੌਰਾਨ ਦੋਹਾਂ ਪਾਸਿਆਂ ਤੋਂ ਕਰਾਸ ਮਾਮਲਾ ਦਰਜ ਹੋਇਆ | ਇਸ ਮਾਮਲੇ ਦੇ ਤਫਤੀਸ਼ੀ ਅਫ਼ਸਰ ਸੁਖਦੇਵ ਸਿੰਘ ਵਲੋਂ ਕਥਿਤ ਤੌਰ ਤੇ ਦੇਸਰਾਜ ਨੂੰ ਦੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ | ਬਿਆਨ ਕਰਤਾ ਅਨੁਸਾਰ ਉਸ ਦੀ ਦੁਕਾਨ 'ਤੇ ਆ ਕੇ ਉਸ ਦੇ ਪਿਤਾ ਤੇ ਭਰਾ ਨੂੰ ਵੀ ਰਿਸ਼ਵਤ ਲਈ ਤਫਤੀਸ਼ੀ ਅਫ਼ਸਰ ਸੁਖਦੇਵ ਸਿੰਘ ਵਲੋਂ ਆਖਿਆ ਜਾਣ ਲੱਗਾ | ਇਸ ਦੌਰਾਨ ਪੁੱਛਗਿੱਛ ਵਾਸਤੇ ਵਾਰ ਵਾਰ ਉਸ ਨੂੰ ਬੁਲਾਇਆ ਗਿਆ | ਦੇਸਰਾਜ ਅਨੁਸਾਰ ਉਸ ਤੋਂ ਪਹਿਲਾਂ 15500 ਰਿਸ਼ਵਤ ਲਈ ਗਈ ਤੇ ਫਿਰ ਚਲਾਨ ਪੇਸ਼ ਕਰਨ ਲਈ 10 ਹਜ਼ਾਰ ਦੀ ਹੋਰ ਮੰਗ ਕੀਤੀ ਗਈ | ਜਿਸ 'ਚੋਂ ਉਸ ਨੇ 5000 ਰੁਪਏ ਦੇ ਦਿੱਤੇ ਜਦ ਰਿਸ਼ਵਤ ਦੇ ਪੰਜ ਹਜ਼ਾਰ ਬਾਕੀ ਲੈਣ ਲਈ ਸੁਖਦੇਵ ਸਿੰਘ ਉਸ ਦੀ ਦੁਕਾਨ 'ਤੇ ਆਇਆ ਤਾਂ ਉਸ ਦੀ ਉਨ੍ਹਾਂ ਨੇ ਪੈਸਿਆਂ ਲੈਂਦਿਆਂ ਦੀ ਵੀਡੀਓ ਬਣਾ ਲਈ ਤੇ ਰਿਸ਼ਵਤ ਲੈਂਦਿਆਂ ਦੀ ਵੀਡੀਓ ਦੇ
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਫਾਈਨੈਂਸ ਲਿਮਿਟਡ ਵਲੋਂ 40 ਵਿਦਿਆਰਥੀਆਂ ਨੂੰ ਦਿੱਤਾ ਵਜ਼ੀਫ਼ਾ ਅਗਲੀ ਖ਼ਬਰ ਭਾਜਪਾ ਦੇ ਕੋ-ਕਨੀਵਨਰ ਰਾਜ ਕੁਮਾਰ ਭਟੇਜਾ ਨੇ ਕੀਤੀ ਸੀਮੈਂਟ ਡੀਲਰਾਂ ਨਾਲ ਮੀਟਿੰਗ
Ad Position 24