05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ਦੇ ਤਿੰਨ ਵਿਦਿਆਰਥੀ ਅੰਤਰ ਸਕੂਲ ਯੁਵਕ ਮੇਲੇ 'ਚ ਜੇਤੂ

Ad Position 21
No active advertisement
ਅਜੀਤ ਡੈਸਕ 02-11-2025
ਸਾਦਿਕ, 1 ਨਵੰਬਰ (ਆਰ.ਐਸ.ਧੁੰਨਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ ਵਲੋਂ ਕਰਵਾਏ ਗਏ ਅੰਤਰ ਸਕੂਲ ਯੁਵਕ ਮੇਲੇ 2025 ਵਿਚ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਦੇ ਵਿਦਿਆਰਥੀਆਂ ਨੇ ਤਿੰਨ ਸਥਾਨ ਪ੍ਰਾਪਤ ਕੀਤੇ ਹਨ | ਪੰਜਾਬੀ ਲੈਕਚਰਾਰ ਗੁਰਸੇਵਕ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮੇਲੇ ਵਿਚ ਫ਼ਰੀਦਕੋਟ ਖ਼ੇਤਰ ਦੇ ਲਗਪਗ 45 ਸਕੂਲਾਂ ਵਲੋਂ ਭਾਗ ਲਿਆ ਗਿਆ ਤੇ ਕੁੱਲ ਚਾਰ ਮੁਕਾਬਲੇ ਸਨ 'ਚੋਂ ਸਕੂਲ ਦੇ ਵਿਦਿਆਰਥੀਆਂ ਕਵਿਤਾ ਗਾਇਨ 'ਚੋਂ ਹਰਮਨਦੀਪ ਕੌਰ ਮੁਮਾਰਾ ਨੇ ਤੀਜਾ, ਪ੍ਰਸ਼ਨੋਤਰੀ ਮੁਕਾਬਲੇ ਵਿਚ ਅਰਸ਼ਪ੍ਰੀਤ ਸਿੰਘ ਅਰਾਈਆਂਵਾਲਾ ਅਤੇ ਕੋਮਨਪ੍ਰੀਤ ਕੌਰ ਬੇਗੂਵਾਲਾ ਨੇ ਜ਼ਿਲ੍ਹੇ ਵਿਚੋਂ ਤੀਜਾ ਅਤੇ ਦਸਤਾਰ ਮੁਕਾਬਲੇ ਵਿਚ ਏਕਮਜੀਤ ਸਿੰਘ ਗੋਲੇਵਾਲਾ ਨੇ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਸਟੱਡੀ ਸਰਕਲ ਵਲੋ ਜ਼ਿਲ੍ਹੇ ਦੀ ਮੈਰਿਟ ਵਿਚ ਆਉਣ ਵਾਲੀਆਂ ਵਿਦਿਆਰਥਣਾਂ ਹਰਸ਼ਵੀਰ ਕੌਰ, ਨਵਜੋਤ ਕੌਰ ਅਤੇ ਐਸ਼ਪ੍ਰੀਤ ਕੌਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ | ਸਟੱਡੀ ਸਰਕਲ ਦੀ ਟੀਮ ਵਲੋਂ ਇਸ ਸਕੂਲ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਨਿਰਮਲ ਸਿੰਘ ਬੁੱਟਰ ਨੇ ਜੇਤੂ ਵਿਦਿਆਰਥੀਆਂ, ਸਟਾਫ਼ ਅਤੇ ਮਾਪਿਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ ਅਤੇ ਸਾਰੇ ਬੱਚਿਆਂ ਦਾ ਸਕੂਲ ਪੁੱਜਣ 'ਤੇ ਸਨਮਾਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥਣ ਮਨਜੱਸਵੀਰ ਕੌਰ ਨੇ ਰਾਜ ਪੱਧਰੀ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਫ਼ਰੀਦਕੋਟ ਜ਼ਿਲ੍ਹੇ 'ਚ 13 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ : ਜ਼ਿਲ੍ਹਾ ਤੇ ਸੈਸ਼ਨ ਜੱਜ
Ad Position 24
No active advertisement