05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਨਿਸ਼ਾਨ ਅਕੈਡਮੀ ਦਾ ਕਲਾ ਉਤਸਵ ਤੇ ਕਲਾਸੀਕਲ ਸੰਗੀਤ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 02-11-2025
ਮਲੋਟ, 1 ਨਵੰਬਰ (ਪਾਟਿਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿਚ ਨਿਸ਼ਾਨ ਅਕੈਡਮੀ ਦੀ ਟੀਮ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਕਰਦਿਆਂ ਕਲਾਸੀਕਲ ਸੰਗੀਤ ਦੇ ਮੁਕਾਬਲੇ ਵਿਚ ਭਾਗ ਲਿਆ, ਜਿਸ ਵਿਚ ਅਕੈਡਮੀ ਦੀ ਟੀਮ ਨੇ ਰਾਗ ਮਲਹਾਰ ਵਿਚ ਸ਼ਬਦ ਗਾਇਨ ਕਰਕੇ ਆਪਣੀ ਗਾਇਨ ਸ਼ੈਲੀ ਦਾ ਸੁੰਦਰ ਪ੍ਰਦਰਸ਼ਨ ਕਰਦਿਆਂ ਪੂਰੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ | ਸਕੂਲ ਦੇ ਸੰਗੀਤ ਅਧਿਆਪਕ ਸਤਵਿੰਦਰ ਸਿੰਘ ਅਤੇ ਸੁਮਨਪ੍ਰੀਤ ਕੌਰ, ਟੀਮ ਦੇ ਵਿਦਿਆਰਥੀ ਮੰਨਤ, ਅਨੁਰੀਤ ਕੌਰ, ਅਵਨੀਤ ਕੌਰ, ਏਕਮਬੀਰ ਸਿੰਘ ਤੇ ਅਨੁਰੀਤ ਕੌਰ ਦਾ ਅਕੈਡਮੀ ਪਹੁੰਚਣ 'ਤੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਾਕਾਰ ਸਿੰਘ, ਪਿ੍ੰਸੀਪਲ ਹਰਪ੍ਰੀਤ ਕੌਰ, ਵਾਈਸ ਪਿ੍ੰਸੀਪਲ ਵੀਰਪਾਲ ਕੌਰ ਵਲੋਂ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ. ਸਕੂਲ ਦਾ ਨੈਸ਼ਨਲ ਸਾਇੰਸ ਪ੍ਰਾਜੈਕਟ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24
No active advertisement