05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਐੱਸ.ਡੀ. ਸਕੂਲ ਦਾ ਨੈਸ਼ਨਲ ਸਾਇੰਸ ਪ੍ਰਾਜੈਕਟ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 02-11-2025
ਮਲੋਟ, 1 ਨਵੰਬਰ (ਪਾਟਿਲ)-ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਵਿਖੇ ਹੋਏ ਨੈਸ਼ਨਲ ਸਾਇੰਸ ਪ੍ਰਾਜੈਕਟ ਮੁਕਾਬਲੇ 'ਚ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਨੇ ਆਪਣਾ ਲੋਹਾ ਮਨਵਾਇਆ | ਇਸ ਮੁਕਾਬਲੇ 'ਚ ਸੁਹਾਨੀ ਪੁੱਤਰੀ ਅਸ਼ੋਕ ਕੁਮਾਰ ਅਤੇ ਜੈਸਮੀਨ ਪੁੱਤਰੀ ਸੁਨੀਲ ਕੁਮਾਰ ਨੇ 'ਸਾਇੰਸ ਅਮੇਜਿੰਗ ਟਰਿਕਸ' ਵਿਸ਼ੇ ਸੰਬੰਧੀ ਪ੍ਰਾਜੈਕਟ ਦੀ ਮਦਦ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਨਾਲ ਹੀ ਇਨਾਮ ਵਜੋਂ 5100 ਰੁਪਏ ਦਾ ਇਨਾਮ ਵੀ ਜਿੱਤਿਆ | ਇਸ ਮੌਕੇ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਪਿ੍ੰਸੀਪਲ ਡਾ. ਨਰਿੰਦਰ ਸਿੰਘ ਸਿੱਧੂ, ਐਸੋਸੀਏਟ ਡੀਨ ਡਾ. ਜਸਵਿੰਦਰ ਪਾਲ, ਕੈਂਪਸ ਡਾਇਰੈਕਟਰ ਐੱਮ.ਪੀ. ਪੂਨੀਆ ਅਤੇ ਡਾਇਰੈਕਟਰ ਐਡਮਿਨ ਰਜਿੰਦਰ ਸਿੰਘ ਵਲੋਂ ਐਸ.ਡੀ. ਸਕੂਲ ਮਲੋਟ ਦੇ ਵਿਦਿਆਰਥੀਆਂ ਵਲੋਂ ਦੂਜਾ ਸਥਾਨ ਪ੍ਰਾਪਤ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਸ ਸਾਇੰਸ ਫੇਅਰ 'ਚ ਵੱਖ-ਵੱਖ ਸ਼ਹਿਰਾਂ ਦੀਆਂ 150 ਤੋਂ ਵੱਧ ਟੀਮਾਂ ਨੇ ਭਾਗ ਲਿਆ | ਇਸ ਪ੍ਰਾਪਤੀ 'ਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰਾਜਿੰਦਰ ਗਰਗ, ਮੈਨੇਜਰ ਵਿਕਾਸ ਗੋਇਲ ਅਤੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਇਸ ਨੈਸ਼ਨਲ ਸਾਇੰਸ ਪ੍ਰਾਜੈਕਟ ਮੁਕਾਬਲੇ 'ਚੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ, ਸੀਮਾ ਕਥੂਰੀਆ ਤੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਬਾਦਲ 'ਚ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਨਿਸ਼ਾਨ ਅਕੈਡਮੀ ਦਾ ਕਲਾ ਉਤਸਵ ਤੇ ਕਲਾਸੀਕਲ ਸੰਗੀਤ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement