06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਤਰਨ ਤਾਰਨ ਤੋਂ ਭਾਈ ਮਨਦੀਪ ਸਿੰਘ ਦੇ ਸਮਰਥਨ 'ਚ ਪਹੁੰਚਿਆ ਅਕਾਲੀ ਦਲ (ਪੁਨਰ ਸੁਰਜੀਤ)

Ad Position 21
No active advertisement
ਅਜੀਤ ਡੈਸਕ 02-11-2025
ਫ਼ਰੀਦਕੋਟ, 1 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜ਼ਿਮਨੀ ਚੋਣ ਦੇ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਸਮਰਥਨ 'ਚ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਅਹੁਦੇਦਾਰ ਤੇ ਮੈਂਬਰ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਤੇ ਅਮਨਇੰਦਰ ਸਿੰਘ ਬੰਨੀ ਬਰਾੜ ਦੀ ਅਗਵਾਈ 'ਚ ਸਮੂਹ ਡੈਲੀਗੇਟ ਅਤੇ ਸਰਕਲ ਪ੍ਰਧਾਨ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਸੱਦੇ 'ਤੇ ਪਹੁੰਚੇ | ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਡੈਲੀਗੇਟਸ ਨੂੰ ਅਪੀਲ ਕੀਤੀ ਕਿ ਉਹ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿਚ ਆਪਣਾ ਇਕ ਇਕ ਕੀਮਤੀ ਵੋਟ ਪਵਾਉਣ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੇ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਕਿਹਾ | ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਮਨਦੀਪ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਮਨਪ੍ਰੀਤ ਸਿੰਘ ਬਰਾੜ ਤੇ ਅਮਨਇੰਦਰ ਸਿੰਘ ਬੰਨੀ ਬਰਾੜ ਨੇ ਦੱਸਿਆ ਕਿ ਭਾਈ ਮਨਦੀਪ ਸਿੰਘ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੋਬਿੰਦ ਸਿੰਘ ਲੌਂਗੋਵਾਲ, ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਗੁਰਜੀਤ ਸਿੰਘ ਤਲਵੰਡੀ, ਸ਼ਵਿੰਦਰ ਸਿੰਘ ਧੋਬਲੀਆਂ, ਗੁਰਲਾਲ ਸਿੰਘ ਸੰਧੂ, ਦਲਜਿੰਦਰ ਸਿੰਘ ਵਿਰਕ, ਜਸਵੀਰ ਸਿੰਘ ਘੁੰਮਣ, ਭਾਈ ਮਨਜੀਤ ਸਿੰਘ, ਦਲਜੀਤ ਸਿੰਘ ਅਮਰਕੋਟ, ਲਖਮੀਰ ਸਿੰਘ, ਅੰਗਰੇਜ਼ ਸਿੰਘ ਧੋਬਲੀਆਂ, ਗਗਨਦੀਪ ਸਿੰਘ ਬਰਨਾਲਾ, ਅਜੇਪਾਲ ਸਿੰਘ ਮੀਰਾਂਕੋਟ ਅਤੇ ਜਗਜੀਤ ਸਿੰਘ ਕੋਹਲੀ ਪੂਰੇ ਹਲਕੇ 'ਚ ਸਰਗਰਮ ਹਨ | ਇਸ ਮੌਕੇ ਫ਼ਰੀਦਕੋਟ ਤੋਂ ਪਿ੍ਤਪਾਲ ਸਿੰਘ ਕੋਹਲੀ, ਸੰਦੀਪ ਸਿੰਘ, ਗੁਰਜੰਟ ਸਿੰਘ ਪਿੰਡ ਸਿਰਸੜੀ, ਕੇ.ਪੀ.ਸਿੰਘ ਸਰਾਂ, ਲਾਲਜੀਤ ਸਿੰਘ ਜਟਾਣਾ, ਜਗਜੀਵਨ ਸਿੰਘ ਸੰਧੂ, ਬਲਕਰਨ ਸਿੰਘ ਸ਼ਿਮਰੇਵਾਲਾ, ਭਗਵੰਤ ਸਿੰਘ ਸਿੱਧੂ, ਭਾਈ ਜਸਵੰਤ ਸਿੰਘ, ਜਗਦੇਵ ਸਿੰਘ, ਰਮਨਦੀਪ ਸਿੰਘ ਤਰਨਤਾਰਨ ਵਿਖੇ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਹਨ |
Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਮੇਲੇ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਓਵਰਆਲ ਚੈਂਪੀਅਨ ਬਣਿਆ <br/> ਅਗਲੀ ਖ਼ਬਰ ਅਚੀਵਰ ਪੁਆਇੰਟ ਸੈਂਟਰ ਦੇ ਵਿਦਿਆਰਥੀ ਨੇ ਆਈਲੈਟਸ 'ਚ 8 ਬੈਂਡ ਪ੍ਰਾਪਤ ਕੀਤੇ
Ad Position 24
No active advertisement